ਗਲੇ ਦੀ ਹਰ ਸਮੱਸਿਆ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਵਰਗੀ ਸਮੱਸਿਆ ਆਪ ਹੀ ਰਹਿੰਦੀ ਹੈ ਕਿਉਂਕਿ ਬਦਲਦੇ ਹੋਏ ਮੌਸਮ ਜਾਂ ਵੱਧਦੇ ਹੋਏ ਪ੍ਰਦੂਸ਼ਣ ਕਾਰਨ ਅਜਿਹੀਆਂ ਸਮੱਸਿਆਵਾਂ ਆਪ ਹੀ ਹੋ ਜਾਂਦੀਆਂ ਹਨ।ਇਸ ਤੋਂ ਇਲਾਵਾ ਕੁਝ ਲੋਕਾਂ ਦੇ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਦਾ ਸਰੀਰ ਰੋਗਾਂ ਨਾਲ ਲੜਨ ਦੇ ਕਾਬਲ ਨਹੀਂ ਰਹਿੰਦਾ ਅਤੇ ਸਰੀਰ ਵਿੱਚ

ਬਹੁਤ ਜਲਦੀ ਇਨਫੈਕਸ਼ਨ ਹੋ ਜਾਂਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖ਼ੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਵਾਸਤੇ ਦੋ ਸੌ ਗ੍ਰਾਮ ਅਦਰਕ ਲਵੋ ਇਸ ਅਦਰਕ ਨੂੰ ਚੰਗੀ ਤਰ੍ਹਾਂ ਛਿੱਲ ਕੇ ਛੋਟੇ ਟੁਕੜੇ ਕਰਕੇ ਮਿਕਸੀ ਵਿੱਚ ਪਾ ਲਵੋ।ਉਸ ਤੋਂ ਬਾਅਦ ਇਸ ਵਿੱਚ ਅੱਧਾ ਕੱਪ ਦੁੱਧ ਪਾਓ ਅਤੇ ਮਿਕਸੀ ਨੂੰ ਚਲਾ ਕੇ ਇਕ ਪੇਸਟ ਤਿਆਰ ਕਰੋ।ਉਸ ਤੋਂ ਬਾਅਦ ਤੁਸੀਂ ਇੱਕ ਕੜਾਹੀ ਵਿੱਚ ਦੋ ਚਮਚ ਦੇਸੀ ਘਿਓ ਲੈ ਲੈਣਾ ਹੈ ਅਤੇ ਇਸ ਪੇਸਟ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਉਸ ਤੋਂ ਬਾਅਦ ਇਸ ਵਿਚ ਤਿੱਨ ਸੌ

ਗ੍ਰਾਮ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਮਿਲਾਉਣਾ ਹੈ ਅਤੇ ਚੰਗੀ ਤਰ੍ਹਾਂ ਇਸ ਨੂੰ ਪਕਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਇਕ ਥਾਲ ਦੇ ਵਿੱਚ ਕੱਢ ਲੈਣਾ ਹੈ ਅਤੇ ਥੋੜ੍ਹਾ ਸਮਾਂ ਠੰਡਾ ਹੋਣ ਦੇਣਾ ਹੈ।ਬਾਅਦ ਵਿਚ ਤੁਸੀਂ ਇਸ ਦੇ ਛੋਟੇ ਛੋਟੇ ਟੁਕੜੇ ਕੱਟ ਲੈਣੇ ਹਨ ਜਦੋਂ ਵੀ ਤੁਹਾਨੂੰ ਖਾਂਸੀ ਜ਼ੁਕਾਮ ਬੁਖਾਰ ਵਰਗੀ ਸਮੱਸਿਆ ਹੋਵੇ ਤਾਂ ਤੁਸੀਂ ਇਸ ਦੇ ਇੱਕ ਟੁਕੜੇ ਦਾ ਸੇਵਨ ਕਰਨਾ ਹੈ।ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਫ਼ਾਇਦਾ ਮਿਲੇਗਾ ਇਸ ਦਾ ਪ੍ਰਯੋਗ ਕਰਨ ਨਾਲ ਸਰੀਰ ਰੋਗਾਂ ਨਾਲ ਲੜਨ ਦੇ ਕਾਬਲ ਬਣ ਜਾਂਦਾ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *