ਨਹੁੰਆਂ ਨੂੰ ਵਧਾਉਣ ਦਾ ਆਸਾਨ ਘਰੇਲੂ ਤਰੀਕਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੀਆਂ ਕੁੜੀਆਂ ਨੂੰ ਆਪਣੇ ਨਹੁੰ ਵਧਾਉਣ ਦੀ ਬਹੁਤ ਜ਼ਿਆਦਾ ਇੱਛਾ ਹੁੰਦੀ ਹੈ।ਪਰ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਜਾਂ ਫਿਰ ਕੁਝ ਗ਼ਲਤ ਆਦਤਾਂ ਕਾਰਨ ਉਨ੍ਹਾਂ ਦੇ ਨਹੁੰ ਨਹੀਂ ਵਧਦੇ ਪਰ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਨਹੁੰਆਂ ਨੂੰ ਵਧਾਇਆ ਜਾ ਸਕਦਾ ਹੈ।ਇਸ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਲਸਣ ਦਾ ਇਸਤੇਮਾਲ ਕਰ ਸਕਦੇ ਹੋ।ਜੇਕਰ ਨਹੁੰਆਂ ਦੇ ਉੱਤੇ

ਲਸਣ ਦੇ ਨਾਲ ਮਸਾਜ ਕੀਤੀ ਜਾਵੇ ਤਾਂ ਇਸ ਨਾਲ ਨਹੁੰਆਂ ਦਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਨਾਰੀਅਲ ਦਾ ਤੇਲ ਇਸਤੇਮਾਲ ਕਰਕੇ ਵੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।ਜੇਕਰ ਰਾਤ ਦੇ ਸਮੇਂ ਤੁਸੀਂ ਆਪਣੇ ਨਹੁੰਆਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਤੋਂ ਬਾਅਦ ਨਾਰੀਅਲ ਦੇ ਤੇਲ ਨਾਲ ਮਸਾਜ ਕਰਦੇ ਹੋ ਤਾਂ ਇਹ ਵੀ ਤੁਹਾਡੇ ਲਈ ਫਾਇਦੇਮੰਦ ਰਹੇਗਾ।ਇਸ ਤੋਂ ਇਲਾਵਾ ਔਲਿਵ ਆਇਲ ਭਾਵ ਜੈਤੂਨ ਦਾ ਤੇਲ ਨਹੁੰਆਂ ਨੂੰ

ਵਧਾਉਣ ਦੇ ਲਈ ਬੇਹੱਦ ਕਾਰਗਰ ਮੰਨਿਆ ਜਾਂਦਾ ਹੈ। ਇਹ ਸਾਡੀ ਸਿਹਤ ਦੇ ਲਈ ਬਹੁਤ ਵਧੀਆ ਹੁੰਦਾ ਹੈ ਅਤੇ ਨਾਲੋ ਨਾਲ ਸਾਡੇ ਨੂੰਹਾਂ ਨੂੰ ਵਧਾਉਣ ਦੇ ਲਈ ਵੀ ਵਧੀਆ ਹੁੰਦਾ ਹੈ।ਟਮਾਟਰ ਦਾ ਇਸਤੇਮਾਲ ਕਰਕੇ ਵੀ ਤੁਸੀਂ ਆਪਣੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ ਭਾਵ ਇਨ੍ਹਾਂ ਦੱਸੀਆਂ ਗਈਆਂ ਚੀਜ਼ਾਂ ਦੇ ਵਿਚੋਂ ਕਿਸੇ ਵੀ ਇੱਕ ਚੀਜ਼ ਨਾਲ ਤੁਸੀਂ ਆਪਣੇ ਨਹੁੰਆਂ ਦੇ ਉੱਤੇ ਰਾਤ ਦੇ ਸਮੇਂ ਮਾਲਸ਼ ਕਰੋ ਅਤੇ ਅਗਲੀ ਸਵੇਰ ਤਕ ਤੁਹਾਨੂੰ ਆਪਣੇ ਨਹੁੰਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਨਜ਼ਰ ਆਵੇਗਾ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *