ਬਿਨਾਂ ਕੈਮੀਕਲ ਤੋੋਂ ਬਣਾਓ ਭਾਂਡੇ ਧੋਣ ਵਾਲਾ ਸਾਬਣ

Latest Update

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਹੋ ਰਹੀਆਂ ਹਨ,ਕਿਉਂਕਿ ਲੋਕਾਂ ਦੀ ਜੀਵਨ ਸ਼ੈਲੀ ਬਿਲਕੁਲ ਬਦਲ ਚੁੱਕੀ ਹੈ।ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਬਾਜ਼ਾਰ ਵਿੱਚ ਉਪਲੱਬਧ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਅਸੀਂ ਆਪਣੀ ਸਿਹਤ ਦੇ ਨਾਲ ਖਿਲਵਾੜ ਕਰਦੇ ਹਾਂ ਬਰਤਨਾਂ ਨੂੰ ਸਾਫ ਕਰਨ ਦੀ ਗੱਲ ਕੀਤੀ ਜਾਵੇ ਤਾਂ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ

ਸਾਬਣ ਜਾਂ ਡਿਸਵਾਸ਼ਰ ਮਿਲਦੇ ਹਨ ਜਿਸ ਨਾਲ ਬਰਤਨਾਂ ਨੂੰ ਸਾਫ਼ ਕੀਤਾ ਜਾਂਦਾ ਹੈ।ਪਰ ਇਸ ਨਾਲ ਬਰਤਨਾਂ ਉੱਤੇ ਕੁਝ ਕੈਮੀਕਲ ਰਹਿ ਜਾਂਦੇ ਹਨ ਜੋ ਖਾਣੇ ਦੇ ਜ਼ਰੀਏ ਸਾਡੇ ਅੰਦਰ ਚਲੇ ਜਾਂਦੇ ਹਨ ਅਤੇ ਸਾਨੂੰ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।ਪਰ ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਅਸੀਂ ਇੱਕ ਡਿਸ਼ਵਾਸ਼ਰ ਤਿਆਰ ਕਰਾਂਗੇ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਭਾਂਡਿਆਂ ਦੀ ਸਫ਼ਾਈ ਕਰ ਸਕਦੇ ਹੋ ਅਤੇ ਇਸ ਦਾ ਤੁਹਾਡੀ ਸਿਹਤ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ।ਇਸ ਨੁਸਖ਼ੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਵਾਸਤੇ ਤੁਸੀਂ ਸੱਤ ਅੱਠ ਨਿੰਬੂ ਲੈਣੇ ਹਨ ਇਨ੍ਹਾਂ ਦੇ ਬੀਜ ਕੱਢ ਕੇ ਤੁਸੀਂ ਇਸ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਦੋ ਗਲਾਸ ਪਾਣੀ ਪਾ ਕੇ ਚੰਗੀ ਤਰ੍ਹਾਂ ਉਬਾਲ ਲੈਣਾ ਹੈ।ਉਸ ਤੋਂ

ਬਾਅਦ ਮਿਕਸੀ ਵਿੱਚ ਪਾ ਕੇ ਇਸ ਨੂੰ ਪੇਸਟ ਦੇ ਰੂਪ ਵਿਚ ਤਿਆਰ ਕਰਨਾ ਹੈ।ਉਸ ਤੋਂ ਬਾਅਦ ਇਸ ਵਿੱਚ ਇੱਕ ਗਲਾਸ ਪਾਣੀ ਪਾ ਕੇ ਇਕ ਵਾਰ ਫਿਰ ਤੋਂ ਇਸ ਨੂੰ ਅੱਗ ਉੱਤੇ ਰੱਖਣਾ ਹੈ ਅਤੇ ਇਸ ਵਿਚ ਅੱਧੀ ਕੌਲੀ ਦੇ ਕਰੀਬ ਕਾਲਾ ਨਮਕ ਪਾ ਦੇਣਾ ਹੈ।ਤਿੰਨ ਚਮਚ ਮਿੱਠਾ ਸੋਡਾ ਪਾਉਣਾ ਹੈ ਅਤੇ ਅੱਧੀ ਕੌਲੀ ਚਿੱਟੇ ਸਿਰਕੇ ਦੀ ਪਾਉਣੀ ਹੈ।ਉਸ ਤੋਂ ਬਾਅਦ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ।ਬਾਅਦ ਵਿੱਚ ਠੰਡਾ ਕਰਕੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਜੇਕਰ ਤੁਸੀਂ ਇਸ ਮਿਸ਼ਰਨ ਦੇ ਨਾਲ ਆਪਣੇ ਬਰਤਨਾਂ ਨੂੰ ਸਾਫ਼ ਕਰਦੇ ਹੋ ਤਾਂ ਇਹ ਤੁਹਾਡੇ ਲਈ ਫਾਇਦੇਮੰਦ ਰਹੇਗਾ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *