ਗੈਸ ਦੀ ਬਰਨਰ ਨੂੰ ਸਾਫ ਕਰਨ ਦਾ ਸਹੀ ਘਰੇਲੂ ਤਰੀਕਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਛੁਟਕਾਰਾ ਦਿਵਾਉਣ ਦੇ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਹਰ ਇੱਕ ਘਰ ਦੀ ਰਸੋਈ ਦੇ ਵਿੱਚ ਗੈਸ ਚੁੱਲ੍ਹੇ ਦਾ ਇਸਤੇਮਾਲ ਕੀਤਾ ਜਾਂਦਾ ਹੈ।ਪਰ ਗੈਸ ਚੁੱਲ੍ਹੇ ਦੇ ਬਰਨਰ ਨੂੰ ਸਾਫ ਕਰਨ ਦੇ ਲਈ ਕਾਫੀ ਜ਼ਿਆਦਾ ਸਮੱਸਿਆ ਆਉਂਦੀ ਹੈ। ਕਿਉਂਕਿ ਇਹ ਕੁਝ ਸਮੇਂ ਬਾਅਦ ਹੀ ਕਾਲਾ ਹੋਣ ਲੱਗ ਜਾਂਦਾ ਹੈ।ਜਿਸ ਕਾਰਨ ਸਾਡਾ ਗੈਸ ਚੁੱਲ੍ਹਾ ਵਧੀਆ ਦਿਖਾਈ ਨਹੀਂ ਦਿੰਦਾ। ਜੇਕਰ ਤੁਸੀਂ ਵੀ ਇਸ ਨੂੰ

ਸਾਫ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਵਾਸਤੇ ਅਸੀਂ ਤੁਹਾਨੂੰ ਦੋ ਨੁਸਖ਼ੇ ਦੱਸਾਂਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਕਿਸੇ ਵੀ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ।ਸਭ ਤੋਂ ਪਹਿਲਾਂ ਜੇਕਰ ਤੁਸੀਂ ਛੇ ਸੱਤ ਘੰਟਿਆਂ ਦੇ ਲਈ ਬਰਨਰ ਨੂੰ ਸਿਰਕੇ ਵਿਚ ਭਿਗੋ ਕੇ ਰੱਖਦੇ ਹੋ ਤਾਂ ਇਸ ਨਾਲ ਵੀ ਬਰਨਰ ਨੂੰ ਜਲਦੀ ਸਾਫ਼ ਕੀਤਾ ਜਾ ਸਕਦਾ ਹੈ।ਤੁਸੀਂ ਚਾਹੋ ਤਾਂ ਇਸ ਨੂੰ ਰਾਤ ਦੇ ਸਮੇਂ ਵੀ ਸਿਰਕੇ ਦੇ ਵਿੱਚ ਭਿਗੋ ਕੇ ਰੱਖ ਸਕਦੇ ਹੋ।ਉਸ ਤੋਂ ਬਾਅਦ ਤੁਸੀਂ ਬਰਨਰ ਨੂੰ ਬੁਰਸ਼ ਦੇ ਨਾਲ ਰਗੜਨਾ ਹੈ ਅਤੇ ਸਾਦੇ ਪਾਣੀ ਨਾਲ ਧੋ

ਲੈਣਾ ਹੈ ਅਜਿਹਾ ਕਰਨ ਨਾਲ ਬਰਨਰ ਬਿਲਕੁਲ ਸਾਫ਼ ਹੋ ਜਾਵੇਗਾ।ਇਸ ਤੋਂ ਇਲਾਵਾ ਫਲੱਸ ਸਾਫ ਕਰਨ ਦੇ ਲਈ ਵਰਤਿਆ ਜਾਣ ਵਾਲਾ ਹਰਪਿਕ ਵੀ ਇਸਤੇਮਾਲ ਦੇ ਵਿੱਚ ਲਿਆਂਦਾ ਜਾ ਸਕਦਾ ਹੈ।ਇਸ ਵਾਸਤੇ ਤੁਸੀਂ ਬਰਨਰ ਉੱਤੇ ਕੁਝ ਸਮੇਂ ਲਈ ਹਾਰਪਿਕ ਲਗਾ ਕੇ ਰੱਖਣਾ ਹੈ ਕੁਝ ਸਮੇਂ ਬਾਅਦ ਤੁਸੀਂ ਇਸ ਨੂੰ ਬੁਰਸ਼ ਦੀ ਸਹਾਇਤਾ ਦੇ ਨਾਲ ਰਗੜਨਾ ਹੈ ਅਤੇ ਸਾਦੇ ਪਾਣੀ ਨਾਲ ਧੋ ਲੈਣਾ ਹੈ। ਅਜਿਹਾ ਕਰਨ ਨਾਲ ਵੀ ਆਸਾਨੀ ਦੇ ਨਾਲ ਬਰਨਰ ਦੀ ਗੰਦਗੀ ਸਾਫ ਕੀਤੀ ਜਾ ਸਕਦੀ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *