ਇਸ ਨੁਸਖ਼ੇ ਦੀ ਕਰੋ ਵਰਤੋ ਸਰੀਰ ਹਮੇਸ਼ਾ ਰਹੇਗਾ ਤੰਦਰੁਸਤ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ ਜਿਸ ਦਾ ਕਾਰਨ ਇਹ ਹੈ ਕਿ ਲੋਕਾਂ ਦਾ ਖਾਣ ਪੀਣ ਗਲਤ ਹੋ ਚੁੱਕਿਆ ਹੈ ਜਿਸ ਕਾਰਨ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।ਸਰੀਰ ਵਿੱਚ ਕਮਜ਼ੋਰੀ ਪੈਦਾ ਹੋਣ ਤੇ ਵਾਲਾਂ ਦਾ ਝੜਨਾ ਅੱਖਾਂ ਦੀ ਨਿਗ੍ਹਾ ਦਾ ਕਮਜ਼ੋਰ ਹੋਣਾ ਹੱਥਾਂ ਪੈਰਾਂ ਦਾ ਸੁੰਨ ਹੋਣਾ ਹਰ ਵੇਲੇ ਥਕਾਣ ਮਹਿਸੂਸ ਹੋਣਾ ਚਿਹਰੇ ਤੇ ਝੁਰੜੀਆਂ ਆਉਣਾ ਆਦਿ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।ਜੇਕਰ

ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ।ਇਸ ਵਾਸਤੇ ਜੋ ਚੀਜ਼ਾਂ ਸਾਨੂੰ ਚਾਹੀਦੀਅਾਂ ਹਨ ਬੜੀ ਆਸਾਨੀ ਨਾਲ ਸਾਨੂੰ ਮਿਲ ਜਾਂਦੀਆਂ ਹਨ।ਇਸ ਨੁਸਖ਼ੇ ਨੂੰ ਤਿਆਰ ਕਰਨ ਵਾਸਤੇ ਸਾਨੂੰ ਢਾਈ ਸੌ ਗ੍ਰਾਮ ਕਣਕ ਦਾ ਆਟਾ ਤਿੱਨ ਸੌ ਗ੍ਰਾਮ ਗੁੜ ਸੌ ਗ੍ਰਾਮ ਚਾਰੇ ਗੂੰਦਾਂ ਅਤੇ ਦੋ ਚੱਮਚ ਸੁੰਡ ਦਾ ਪਾਊਡਰ ਚਾਹੀਦਾ ਹੈ।ਇਸ ਤੋਂ ਇਲਾਵਾ ਬਾਕੀ ਚੀਜ਼ਾਂ ਅਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪਾ ਸਕਦੇ ਹਾਂ।ਜਿਨ੍ਹਾਂ ਦੇ ਵਿੱਚ ਦੇਸੀ ਘਿਓ ਬਦਾਮ ਕਾਜੂ ਕਿਸ਼ਮਿਸ਼ ਨਾਰੀਅਲ ਦਾ ਬੁਰਾਦਾ ਚਾਹੀਦਾ ਹੈ।ਇਸ ਵਾਸਤੇ ਤੁਸੀਂ ਕੜਾਹੀ ਨੂੰ ਅੱਗ ਉੱਤੇ ਰੱਖਣਾ ਹੈ ਉਸ ਤੋਂ

ਬਾਅਦ ਜ਼ਰੂਰਤ ਅਨੁਸਾਰ ਦੇਸੀ ਘਿਓ ਪਾਉਂਦੇ ਹੋਏ ਬਦਾਮ ਕਾਜੂ ਕਿਸ਼ਮਿਸ਼ ਅਤੇ ਗੂੰਦ ਆਦਿ ਨੂੰ ਭੁੰਨ ਲੈਣਾ ਹੈ।ਉਸ ਤੋਂ ਬਾਅਦ ਤੁਸੀਂ ਕੜਾਹੀ ਦੇ ਵਿੱਚ ਦੇਸੀ ਘਿਓ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਅਤੇ ਨਾਲ ਹੀ ਨਾਰੀਅਲ ਦਾ ਬੂਰਾ ਵੀ ਪਾ ਦੇਣਾ ਹੈ। ਇਸ ਤੋਂ ਬਾਅਦ ਤੁਸੀਂ ਇਸ ਵਿਚ ਸਾਰੇ ਡਰਾਈਫਰੂਟ ਪਾਉਣੇ ਹਨ ਅਤੇ ਦੂਸਰੇ ਪਾਸੇ ਤੁਸੀਂ ਗੁੜ ਦੀ ਚਾਸ਼ਨੀ ਤਿਆਰ ਕਰ ਕੇ ਇਸ ਮਿਸ਼ਰਣ ਵਿੱਚ ਮਿਲਾਉਣੀ ਹੈ।ਉਸ ਤੋਂ ਬਾਅਦ ਤੁਸੀਂ ਇਸ ਦੀਆਂ ਪਿੰਨੀਆਂ ਵੱਟ ਸਕਦੇ ਹੋ ਰੋਜ਼ਾਨਾ ਇੱਕ ਪਿੰਨੀ ਨੂੰ ਦੁੱਧ ਦੇ ਨਾਲ ਸੇਵਨ ਕਰੋ ਇਸ ਨਾਲ ਤੁਹਾਡੇ ਸਰੀਰ ਵਿਚ ਤਾਕਤ ਵਧੇਗੀ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *