ਰਸੋਈ ਦੇ ਵਿੱਚੋਂ ਆਉਣ ਵਾਲੀ ਬਦਬੂ ਨੂੰ ਮਿੰਟਾਂ ਵਿੱਚ ਕਰੋ ਦੂਰ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀਆਂ ਰੋਜ਼ਾਨਾਂ ਦੀਆਂ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੀਵਾਲੀ ਦੇ ਦਿਨਾਂ ਦੇ ਵਿੱਚ ਹਰ ਕੋਈ ਆਪਣੇ ਘਰ ਦੀ ਸਫ਼ਾਈ ਕਰਦਾ ਹੈ ਇਸ ਦੌਰਾਨ ਰਸੋਈ ਦੀ ਸਫ਼ਾਈ ਕੀਤੀ ਜਾਂਦੀ ਹੈ।ਪਰ ਇਨ੍ਹਾਂ ਦਿਨਾਂ ਦੇ ਵਿੱਚ ਘਰ ਦੇ ਵਿੱਚ ਬਹੁਤ ਸਾਰੇ ਪਕਵਾਨ ਵੀ ਬਣਦੇ ਹਨ।ਜਿਨ੍ਹਾਂ ਨੂੰ ਫਰਿੱਜ ਦੇ ਵਿਚ ਸਟੋਰ ਕੀਤਾ ਜਾਂਦਾ ਹੈ ਤਾਂ ਜੋ ਇਹ ਖ਼ਰਾਬ ਨਾ ਹੋਣ ਪਰ ਇਸ ਨਾਲ ਫਰਿੱਜ ਦੇ ਵਿਚ ਕਾਫੀ ਜ਼ਿਆਦਾ ਗੰਦਗੀ ਵੀ ਪੈਦਾ ਹੋਣ ਲੱਗ

ਜਾਂਦੀ ਹੈ ਅਤੇ ਬਦਬੂ ਆਉਣ ਲੱਗਦੀ ਹੈ।ਕਈ ਲੋਕ ਫਰਿੱਜ ਸਾਫ ਕਰਨ ਸਮੇਂ ਦਿੱਕਤ ਮਹਿਸੂਸ ਕਰਦੇ ਹਨ।ਇਸ ਤੋਂ ਇਲਾਵਾ ਫਰਿੱਜ ਦੇ ਵਿੱਚੋਂ ਆਉਣ ਵਾਲੀ ਬਦਬੂ ਤੋਂ ਵੀ ਪ੍ਰੇਸ਼ਾਨ ਹੋ ਜਾਂਦੇ ਹਨ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ। ਜੇਕਰ ਤੁਸੀ ਸਿਰਕੇ ਵਾਲੇ ਪਾਣੀ ਨਾਲ ਫਰਿੱਜ ਦੀ ਸਫ਼ਾਈ ਕਰਦੇ ਹੋ ਤਾਂ ਇਸ ਨਾਲ ਫਰਿੱਜ ਦੀ ਬਦਬੂ ਦੂਰ ਹੋ ਜਾਂਦੀ ਹੈ।ਇਸ ਵਾਸਤੇ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਸਿਰਕਾ ਪਾਓ ਅਤੇ

ਇਸ ਨਾਲ ਫਰਿੱਜ ਦੀ ਚੰਗੀ ਤਰ੍ਹਾਂ ਸਫਾਈ ਕਰ ਦੇਵੋ ਅਤੇ ਬਾਅਦ ਵਿੱਚ ਇਸ ਨੂੰ ਸਾਦੇ ਪਾਣੀ ਨਾਲ ਧੋ ਦਿਓ।ਇਸ ਤੋਂ ਇਲਾਵਾ ਜੇਕਰ ਤੁਸੀਂ ਜ਼ਰੂਰਤ ਅਨੁਸਾਰ ਪਾਣੀ ਦੇ ਵਿੱਚ ਨਿੰਬੂ ਜਾਂ ਸੰਤਰੇ ਦੇ ਛਿਲਕੇ ਇਲਾਇਚੀ ਅਤੇ ਦਾਲਚੀਨੀ ਨੂੰ ਉਬਾਲ ਕੇ ਇਸ ਪਾਣੀ ਦੇ ਨਾਲ ਰਸੋਈ ਦੀ ਅਤੇ ਫਰਿੱਜ ਦੀ ਸਫ਼ਾਈ ਕਰਦੇ ਹੋ ਤਾਂ ਇਸ ਨਾਲ ਸਾਰੇ ਕੀਟਾਣੂ ਵੀ ਮਰ ਜਾਂਦੇ ਹਨ ਅਤੇ ਰਸੋਈ ਖੁਸ਼ਬੂਦਾਰ ਹੋ ਜਾਂਦੀ ਹੈ।ਇਸ ਨਾਲ ਫ਼ਰਜ਼ ਦੀ ਬਦਬੂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।ਜੇਕਰ ਤੁਸੀਂ ਹਮੇਸ਼ਾਂ ਹੀ ਫਰੇਜ਼ਰ ਨੂੰ ਖੁਸ਼ਬੂਦਾਰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਇਸ ਵਾਸਤੇ ਤੁਸੀਂ ਇੱਕ ਨਿੰਬੂ ਦਾ ਰਸ ਨਿਚੋੜੋ ਅਤੇ ਉਸ ਨੂੰ ਕਿਸੇ ਬਰਤਨ ਵਿੱਚ ਪਾ ਕੇ ਫਰਿੱਜ ਦੇ ਵਿਚ ਸਟੋਰ ਕਰਕੇ ਰੱਖੋ ਇਸ ਤੋਂ ਇਲਾਵਾ ਤੁਸੀਂ ਆਪਣੇ ਫਰਿੱਜ ਦੇ ਵਿੱਚ ਕੱਟਿਆ ਹੋਇਆ ਨਿੰਬੂ ਵੀ ਰੱਖ ਸਕਦੇ ਹੋ ਇਸ ਨਾਲ ਵੀ ਬਦਬੂ ਦੂਰ ਹੋ ਜਾਂਦੀ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *