ਮੂੰਹ ਦੇ ਉਪਰ ਹੋਏ ਅਣਚਾਹੇ ਵਾਲਾਂ ਨੂੰ ਉਤਾਰਨ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਚਿਹਰੇ ਉੱਤੇ ਆਉਣ ਵਾਲੇ ਅਣਚਾਹੇ ਵਾਲਾਂ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ।ਖਾਸ ਕਰ ਔਰਤਾਂ ਦੇ ਵਿਚ ਇਹ ਸਮੱਸਿਆ ਆਮ ਹੀ ਵੇਖੀ ਜਾਂਦੀ ਹੈ ਉਨ੍ਹਾਂ ਵੱਲੋਂ ਵੱਖੋ ਵੱਖਰੇ ਤਰੀਕੇ ਅਪਣਾਏ ਜਾਂਦੇ ਹਨ ਤਾਂ ਜੋ ਇਹ ਅਣਚਾਹੇ ਵਾਲ ਹਟਾਏ ਜਾ ਸਕਣ ਪਰ ਇਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਪਰ ਜੇਕਰ ਤੁਸੀਂ

ਚਾਹੁੰਦੇ ਹੋ ਕਿ ਬਿਨਾਂ ਕਿਸੇ ਦਰਦ ਤੋਂ ਤੁਸੀਂ ਆਪਣੇ ਅਣਚਾਹੇ ਵਾਲਾਂ ਨੂੰ ਹਟਾ ਲਵੋ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਭਾਵ ਆਪਣੇ ਅਣਚਾਹੇ ਵਾਲਾਂ ਨੂੰ ਹਟਾ ਸਕਦੇ ਹੋ।ਇਸ ਵਾਸਤੇ ਤੁਸੀਂ ਆਂਡਾ ਲੈਣਾ ਹੈ ਅਤੇ ਸਿਰਫ਼ ਉਸ ਦਾ ਸਫ਼ੇਦ ਭਾਗ ਹੀ ਲੈਣਾ ਹੈ।ਇਸ ਸਫੇਦ ਭਾਗ ਨੂੰ ਮਸਲ ਕੇ ਪੇਸਟ ਤਿਆਰ ਕਰੋ ਅਤੇ ਇਸ ਦੇ ਵਿੱਚ ਮੱਕੀ ਦਾ ਆਟਾ

ਅਤੇ ਚੀਨੀ ਦੇ ਨਾਲ ਥੋੜ੍ਹਾ ਪਾਣੀ ਮਿਲਾਉਣ ਤੋਂ ਬਾਅਦ ਇੱਕ ਗਾੜ੍ਹਾ ਪੇਸਟ ਤਿਆਰ ਕਰੋ।ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾ ਲਵੋ ਕੁਝ ਸਮਾਂ ਸੁੱਕਣ ਦੇ ਲਈ ਛੱਡ ਦਿਓ।ਬਾਅਦ ਵਿੱਚ ਇਸ ਨੂੰ ਆਪਣੇ ਚਿਹਰੇ ਉੱਤੋਂ ਹੌਲੀ ਹੌਲੀ ਕਰਕੇ ਉਤਾਰ ਦਿਓ ਅਤੇ ਬਾਅਦ ਵਿਚ ਆਪਣੇ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਕੇ ਤੌਲੀਏ ਨਾਲ ਹੌਲੀ ਹੌਲੀ ਸਾਫ ਕਰੋ।ਇਸ ਤੋਂ ਇਲਾਵਾ ਇੱਕ ਹੋਰ ਤਰੀਕੇ ਨਾਲ ਵੀ ਤੁਸੀਂ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ।ਇਸ ਵਾਸਤੇ ਤੁਸੀਂ ਆਂਡੇ ਦੇ ਸਫੇਦ ਭਾਗ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਆਪਣੇ ਅਣਚਾਹੇ ਵਾਲਾਂ ਤੇ ਲਗਾਓ ਅਤੇ ਕੁਝ ਸਮਾਂ ਸੁੱਕਣ ਲਈ ਛੱਡ ਦਿਓ।ਉਸ ਤੋਂ ਬਾਅਦ ਇਸ ਨੂੰ ਉਤਾਰ ਦਿਓ ਅਜਿਹਾ ਕਰਨ ਨਾਲ ਵੀ ਤੁਹਾਡਾ ਚਿਹਰਾ ਸਾਫ਼ ਸੁਥਰਾ ਹੋ ਜਾਵੇਗਾ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *