ਦਾੜ੍ਹੀ ਮੁੱਛਾਂ ਨੂੰ ਸੰਘਣਾ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਨੌਜਵਾਨਾਂ ਨੂੰ ਦਾੜ੍ਹੀ ਨਾ ਆਉਣ ਦੀ ਸਮੱਸਿਆ ਹੋ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਰੀਰ ਵਿੱਚ ਹੋਈ ਪੋਸ਼ਕ ਤੱਤਾਂ ਦੀ ਕਮੀ ਕਾਰਨ ਵੀ ਅਜਿਹੀ ਸਮੱਸਿਆ ਸਾਹਮਣੇ ਆਉਂਦੀ ਹੈ।ਇਸ ਲਈ ਤੁਹਾਨੂੰ ਹਮੇਸ਼ਾਂ ਪੌਸ਼ਟਿਕ ਆਹਾਰ ਖਾਣ ਦੀ ਜ਼ਰੂਰਤ ਹੁੰਦੀ ਹੈ ਇਸ ਦੇ ਨਾਲ ਹੀ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਇਸ ਸਮੱਸਿਆ ਤੋਂ

ਆਸਾਨੀ ਨਾਲ ਛੁਟਕਾਰਾ ਪਾ ਲਵੋਗੇ।ਇਨ੍ਹਾਂ ਨੁਸਖਿਆਂ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਅਤੇ ਇਨ੍ਹਾਂ ਦਾ ਤੁਹਾਡੇ ਚਿਹਰੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ। ਪਹਿਲੇ ਨੁਸਖੇ ਨੂੰ ਤਿਆਰ ਕਰਨ ਵਾਸਤੇ ਇਕ ਚਮਚ ਜੈਤੂਨ ਦੇ ਤੇਲ ਵਿੱਚ ਇੱਕ ਚਮਚ ਆਂਵਲੇ ਦਾ ਚੂਰਨ ਮਿਲਾਉ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇੱਕ ਪੇਸਟ ਤਿਆਰ ਹੋ ਜਾਵੇਗਾ।ਇਸ ਪੇਸਟ ਨਾਲ ਤੁਸੀਂ ਆਪਣੇ ਉਸ ਇਸੇ ਤੇ ਮਾਲਸ਼ ਕਰਨੀ ਹੈ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਦਾੜ੍ਹੀ ਆਉਣੀ ਚਾਹੀਦੀ ਹੈ।ਪੰਦਰਾਂ ਮਿੰਟ ਦੇ ਕਰੀਬ ਤੁਸੀਂ ਇਸ ਨੂੰ ਲਗਾ ਕੇ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਣਾ ਹੈ।ਹਫ਼ਤੇ ਵਿੱਚ ਦੋ ਤਿੰਨ ਵਾਰ

ਤੁਸੀਂ ਅਜਿਹਾ ਕਰਨਾ ਹੈ ਅਜਿਹਾ ਕਰਨ ਨਾਲ ਕੁਝ ਹੀ ਸਮੇਂ ਦੌਰਾਨ ਤੁਹਾਡੀ ਦਾੜ੍ਹੀ ਆਉਣ ਲੱਗ ਜਾਵੇਗੀ ਅਤੇ ਜੇਕਰ ਤੁਹਾਡੀ ਦਾੜ੍ਹੀ ਦੇ ਵਾਲ ਪਤਲੇ ਹਨ ਤਾਂ ਉਹ ਸੰਘਣੇ ਹੋਣ ਲੱਗ ਜਾਣਗੇ।ਇਸ ਤੋਂ ਇਲਾਵਾ ਇੱਕ ਹੋਰ ਨੁਸਖੇ ਦੀ ਸਹਾਇਤਾ ਦੇ ਨਾਲ ਤੁਸੀਂ ਆਪਣੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ।ਉਸ ਵਾਸਤੇ ਤੁਸੀਂ ਅੱਧਾ ਚਮਚ ਦਾਲਚੀਨੀ ਪਾਊਡਰ ਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾਉਣਾ ਹੈ ਅਤੇ ਇਸ ਪੇਸਟ ਨਾਲ ਆਪਣੇ ਚਿਹਰੇ ਉੱਤੇ ਉੱਪਰ ਦੱਸੇ ਗਏ ਤਰੀਕੇ ਦੇ ਨਾਲ ਹੀ ਇਸਤੇਮਾਲ ਕਰਨਾ ਹੈ ਅਜਿਹਾ ਕਰਨ ਨਾਲ ਵੀ ਤੁਹਾਡੀ ਸਮੱਸਿਆ ਹੱਲ ਹੋ ਸਕਦੀ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *