ਘਰ ਬੈਠੇ ਹੀ ਕਰੋ ਡੇਂਗੂ ਦਾ ਇਲਾਜ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੀ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਡੇਂਗੂ ਦਾ ਬੁਖਾਰ ਹੋ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੇਂਗੂ ਦਾ ਬੁਖਾਰ ਹੋਣ ਤੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਜਿਸ ਕਾਰਨ ਮਰੀਜ਼ ਚੱਲਣ ਫਿਰਨ ਤੋਂ ਵੀ ਅਸਮਰੱਥ ਮਹਿਸੂਸ ਕਰਦਾ ਹੈ।ਡੇਂਗੂ ਦਾ ਬੁਖਾਰ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ ਇਸ ਨਾਲ ਸਰੀਰ ਵਿਚ ਪਲੇਟਲੈਟਸ ਦੀ

ਕਮੀ ਵੀ ਆ ਜਾਂਦੀ ਹੈ ਇਸ ਨਾਲ ਵੀ ਕਮਜ਼ੋਰੀ ਮਹਿਸੂਸ ਹੁੰਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।ਇਨ੍ਹਾਂ ਨੁਸਖਿਆਂ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਨ੍ਹਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸਭ ਤੋਂ ਪਹਿਲਾਂ ਜੇਕਰ ਤੁਸੀਂ ਤੁਲਸੀ ਵਾਲੀ ਚਾਹ ਦਾ ਸੇਵਨ ਕਰਦੇ ਹੋ ਭਾਵ ਪਾਣੀ ਵਿੱਚ ਤੁਲਸੀ ਨੂੰ ਉਬਾਲ ਕੇ ਪੀਂਦੇ ਹੋ ਤਾਂ ਇਹ ਤੁਹਾਡੇ ਲਈ ਕਾਫੀ ਜ਼ਿਆਦਾ ਫ਼ਾਇਦੇਮੰਦ ਸਾਬਿਤ ਹੋਵੇਗਾ।ਇਸ ਦੇ ਨਾਲ ਹੀ ਨਾਰੀਅਲ ਪਾਣੀ

ਵੀ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਦੇ ਵਿੱਚ ਕਾਫ਼ੀ ਜ਼ਿਆਦਾ ਲਾਹੇਵੰਦ ਹੁੰਦਾ ਹੈ।ਇਸ ਦੇ ਨਾਲ ਹੀ ਹਲਦੀ ਵਾਲਾ ਪਾਣੀ ਪੀਣ ਤੇ ਵੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।ਇਕ ਚਮਚ ਸ਼ਹਿਦ ਦੇ ਵਿੱਚ ਇੱਕ ਚੁਟਕੀ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਲੈਣ ਨਾਲ ਵੀ ਕਾਫ਼ੀ ਜ਼ਿਆਦਾ ਫ਼ਾਇਦਾ ਮਿਲਦਾ ਹੈ।ਇਸ ਤੋਂ ਇਲਾਵਾ ਇਸ ਸੱਮਸਿਆ ਦੌਰਾਨ ਪਪੀਤੇ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।ਪਪੀਤੇ ਦੇ ਪੱਤੇ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਪਾਣੀ ਵਿੱਚ ਉਬਾਲ ਕੇ ਇਸ ਦਾ ਕਾੜ੍ਹਾ ਤਿਆਰ ਕਰ ਕੇ ਪੀਣ ਨਾਲ ਵੀ ਪਲੇਟਲੈਟਸ ਦੀ ਘਟੀ ਹੋਈ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *