ਵਿਟਾਮਿਨ ਈ ਦੀ ਕਰੋ ਵਰਤੋਂ ਵੱਲ ਹੋ ਜਾਣਗੇ ਸੁਰਖ਼ ਗੁਲਾਬੀ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਹੋ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਿਟਾਮਿਨ ਈ ਦੇ ਕੈਪਸੂਲ ਦਾ ਇਸਤੇਮਾਲ ਕਰਦੇ ਹੋ। ਤੁਸੀਂ ਆਪਣੀਆਂ ਸਿਹਤ ਨਾਲ ਸਬੰਧਤ ਸਮੱਸਿਆਵਾਂ ਤੋਂ ਕਿਸ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਹੋ। ਸਭ ਤੋਂ ਪਹਿਲਾਂ ਜੇਕਰ ਤੁਹਾਡੇ

ਚਿਹਰੇ ਉੱਤੇ ਦਾਗ ਧੱਬੇ ਛਾਈਆਂ ਵਰਗੀ ਕੋਈ ਸਮੱਸਿਆ ਹੈ ਤਾਂ ਤੁਸੀਂ ਐਲੋਵੇਰਾ ਜੈੱਲ ਦੇ ਵਿੱਚ ਵਿਟਾਮਿਨ ਈ ਦੇ ਕੈਪਸੂਲ ਨੂੰ ਮਿਲਾ ਕੇ ਇਸ ਨੂੰ ਆਪਣੇ ਚਿਹਰੇ ਉੱਤੇ ਕੁਝ ਸਮੇਂ ਲਈ ਲਗਾ ਕੇ ਰੱਖਣਾ ਹੈ। ਉਸ ਤੋਂ ਬਾਅਦ ਸਾਦੇ ਪਾਣੀ ਨਾਲ ਧੋ ਲੈਣਾ ਹੈ ਇਸ ਨਾਲ ਚਿਹਰੇ ਦੀ ਗੰਦਗੀ ਖ਼ਤਮ ਹੋ ਜਾਂਦੀ ਹੈ ਅਤੇ ਚਿਹਰਾ ਸਾਫ ਸੁਥਰਾ ਦਿਖਾਈ ਦਿੰਦਾ ਹੈ ਜੇਕਰ ਤੁਹਾਡੇ ਬੁੱਲ੍ਹ ਬਹੁਤ ਜ਼ਿਆਦਾ ਫਟਦੇ ਹਨ ਤਾਂ ਉਸ ਸਮੱਸਿਆ ਤੋਂ ਰਾਹਤ ਪਾਉਣ ਵਾਸਤੇ ਤੁਸੀਂ ਵਿਟਾਮਿਨ ਈ ਦੇ ਕੈਪਸੂਲ ਦੇ ਵਿੱਚ ਸ਼ਹਿਦ ਨੂੰ ਮਿਲਾ ਕੇ ਆਪਣੇ ਬੁੱਲ੍ਹਾਂ ਉੱਤੇ

ਮਾਲਿਸ਼ ਕਰਨੀ ਹੈ। ਕੁਝ ਸਮਾਂ ਇਸ ਨੂੰ ਇਸੇ ਤਰ੍ਹਾਂ ਲੱਗੇ ਰਹਿਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਧੋ ਲੈਣਾ ਹੈ ਕੁਝ ਦਿਨ ਲਗਾਤਾਰ ਅਜਿਹਾ ਕਰਨ ਨਾਲ ਤੁਹਾਡੇ ਬੁੱਲ੍ਹ ਬਿਲਕੁਲ ਠੀਕ ਹੋ ਜਾਣਗੇ।ਇਸ ਤੋਂ ਇਲਾਵਾ ਜੇਕਰ ਤੁਹਾਡੀਆਂ ਅੱਡੀਆਂ ਫਟੀਆਂ ਹੋਈਆਂ ਹਨ ਤਾਂ ਉਸ ਸਮੇਂ ਤੁਸੀਂ ਵਿਟਾਮਿਨ ਈ ਦੇ ਕੈਪਸੂਲ ਦੇ ਵਿੱਚ ਵੈਸਲੀਨ ਨੂੰ ਮਿਲਾ ਲੈਣਾ ਹੈ ਅਤੇ ਆਪਣੀਆਂ ਅੱਡੀਆਂ ਉੱਤੇ ਚੰਗੀ ਤਰ੍ਹਾਂ ਮਾਲਿਸ਼ ਕਰਨੀ ਹੈ। ਰਾਤ ਦੇ ਸਮੇਂ ਤੁਸੀਂ ਅਜਿਹਾ ਕਰ ਸਕਦੇ ਹੋ ਇਸ ਨਾਲ ਅੱਡੀਆਂ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ।

Leave a Reply

Your email address will not be published. Required fields are marked *