ਫਟੀਆਂ ਹੋਈਆਂ ਅੱਡੀਆਂ ਦਾ ਪੱਕਾ ਅਤੇ ਘਰੇਲੂ ਇਲਾਜ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਅੱਡੀਆਂ ਦੇ ਫਟਣ ਦੀ ਸਮੱਸਿਆ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਅੱਡੀਆਂ ਫੱਟਣ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ।ਮੌਸਮ ਦੇ ਬਦਲਣ ਦੇ ਨਾਲ ਅੱਡੀਆਂ ਖਰਾਬ ਹੁੰਦੀਆਂ ਹਨ ਜਾਂ ਫਿਰ ਜ਼ਿਆਦਾ ਸਮਾਂ ਪਾਣੀ ਦੇ ਵਿੱਚ ਰਹਿਣ ਨਾਲ ਜਾਂ ਫਿਰ ਮਿੱਟੀ ਦੇ ਵਿੱਚ ਰਹਿਣ ਨਾਲ ਵੀ ਅਜਿਹੀਆਂ ਸਮੱਸਿਆਵਾਂ

ਪੈਦਾ ਹੋ ਜਾਂਦੀਆਂ ਹਨ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਅੱਡੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਉਸ ਵਾਸਤੇ ਤੁਸੀਂ ਨਿੰਮ ਨੂੰ ਪਾਣੀ ਵਿਚ ਉਬਾਲੋ ਅਤੇ ਇਸ ਪਾਣੀ ਦੇ ਵਿੱਚ ਕੁਝ ਸਮੇਂ ਲਈ ਆਪਣੇ ਪੈਰਾਂ ਨੂੰ ਰੱਖੋ ਉਸ ਤੋਂ ਬਾਅਦ ਤੁਸੀਂ ਆਪਣੇ ਪੈਰਾਂ ਨੂੰ ਕਿਸੇ ਬੁਰਸ਼ ਦੀ ਸਹਾਇਤਾ ਦੇ ਨਾਲ ਰਗੜ ਲੈਣਾ ਹੈ।ਬਾਅਦ ਵਿੱਚ ਤੁਸੀਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਸੁਕਾ ਲਵੋ ਉਸ ਤੋਂ ਬਾਅਦ ਤੁਸੀਂ ਆਪਣੇ ਪੈਰਾਂ ਉਤੇ ਕਿਸੇ ਵੀ ਤੇਲ ਨਾਲ ਮਾਲਸ਼ ਕਰਨੀ ਹੈ।ਇੱਥੇ ਤੁਸੀਂ ਸਰ੍ਹੋਂ ਦੇ ਤੇਲ ਨਾਰੀਅਲ ਦਾ ਤੇਲ

ਬਦਾਮ ਰੋਗਨ ਦੇਸੀ ਘਿਓ ਜਾਂ ਫਿਰ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ।ਇਨ੍ਹਾਂ ਦੇ ਵਿੱਚੋਂ ਕਿਸੇ ਵੀਹ ਇੱਕ ਤੇਲ ਦਾ ਇਸਤੇਮਾਲ ਕਰਦੇ ਹੋਏ ਤੁਸੀਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਮਸਾਜ ਦੇਣੀ ਹੈ ਰਾਤ ਦੇ ਸਮੇਂ ਚ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਪੂਰੀ ਰਾਤ ਤੁਹਾਡੇ ਪੈਰਾਂ ਉਤੇ ਹੀ ਤੇਲ ਲੱਗਿਆ ਰਹੇਗਾ ਜਿਸ ਨਾਲ ਤੁਹਾਡੇ ਪੈਰਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ। ਇਸ ਨਾਲ ਅੱਡੀਆਂ ਤੇ ਪੈਦਾ ਹੋਏ ਜ਼ਖ਼ਮ ਵੀ ਭਰ ਜਾਂਦੇ ਹਨ ਅਤੇ ਅੱਡੀਆਂ ਤੰਦਰੁਸਤ ਹੁੰਦੀਆਂ ਹਨ ਜੇਕਰ ਤੁਹਾਡੀਆਂ ਅੱਡੀਆਂ ਦੇ ਵਿੱਚ ਦਰਦ ਹੁੰਦਾ ਹੈ ਤਾਂ ਉਸ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *