ਹੱਥਾਂ ਦੇ ਨਹੁੰਆਂ ਨੂੰ ਵਧਾਉਣ ਦੇ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਲੰਬੇ ਨਹੁੰ ਰੱਖਣ ਦੀ ਆਦਤ ਹੁੰਦੀ ਹੈ ਪਰ ਕਈ ਕਾਰਨਾਂ ਕਰਕੇ ਉਨ੍ਹਾਂ ਦੇ ਨਹੁੰ ਜਲਦੀ ਨਹੀਂ ਵੱਧਦੇ ਕਈ ਲੋਕਾਂ ਦੇ ਵਿਚ ਪੋਸ਼ਕ ਤੱਤਾਂ ਦੀ ਕਮੀ ਹੁੰਦੀ ਹੈ ਜਾਂ ਫਿਰ ਨਹੁੰਆਂ ਦੀ ਦੇਖਭਾਲ ਚੰਗੇ ਤਰੀਕੇ ਨਾਲ ਨਹੀਂ ਹੁੰਦੀ ਜਿਸ ਕਾਰਨ ਛੋਟੇ ਰਹਿ ਜਾਂਦੇ ਹਨ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਤੁਸੀਂ ਵੀ ਆਪਣੇ ਨਹੁੰ ਲੰਬੇ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ।ਜਿਨ੍ਹਾਂ

ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਆਪਣੇ ਨਹੁੰਆਂ ਉੱਤੇ ਲਸਣ ਦੇ ਰਸ ਨਾਲ ਮਾਲਸ਼ ਕਰਦੇ ਹੋ ਤਾਂ ਇਹ ਤੁਹਾਡੇ ਲਈ ਕਾਫੀ ਜ਼ਿਆਦਾ ਫ਼ਾਇਦੇਮੰਦ ਰਹੇਗਾ ਇਸ ਨਾਲ ਨਹੁੰਆਂ ਉੱਤੇ ਲੱਗੇ ਹੋਏ ਗੰਦੇ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ ਅਤੇ ਨਹੁੰਆਂ ਹੌਲੀ ਹੌਲੀ ਵਧਣ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਜੈਤੂਨ ਦਾ ਤੇਲ ਵੀ ਇਸ ਵਾਸਤੇ ਵਧੀਆ ਹੁੰਦਾ ਹੈ ਜੇਕਰ ਤੁਸੀਂ ਲਸਣ ਦੇ ਰਸ ਦੀ ਥਾਂ ਤੇ ਜੈਤੂਨ ਦਾ ਤੇਲ ਵਰਤਣਾ ਚਾਹੋ ਤਾਂ ਇਸ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ।ਇਸ ਤੋਂ

ਇਲਾਵਾ ਤੁਸੀਂ ਇੱਥੇ ਨਾਰੀਅਲ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਨੂੰਹਾਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਦੇ ਹਨ ਅਤੇ ਨਹੁੰਆਂ ਨੂੰ ਵਧਣ ਦਿੰਦੇ ਹਨ। ਇਸ ਤੋਂ ਇਲਾਵਾ ਤੁਸੀਂ ਇੱਕ ਹੋਰ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਉਸ ਵਾਸਤੇ ਤੁਸੀਂ ਅੰਡੇ ਦਾ ਸਫ਼ੇਦ ਭਾਗ ਲਵੋ ਅਤੇ ਇਸ ਨੂੰ ਥੋੜ੍ਹਾ ਜਿਹਾ ਮਸਲ ਕੇ ਪੇਸਟ ਬਣਾਓ ਅਤੇ ਇਸ ਵਿੱਚ ਸੰਤਰੇ ਦਾ ਰਸ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਨਾਲ ਆਪਣੇ ਨਹੁੰਆਂ ਉੱਤੇ ਮਸਾਜ ਕਰੋ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *