ਗੈਸ , ਕਾਬਜ ਅਤੇ ਤੇਜ਼ਾਬ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਾਚਨ ਕਿਰਿਆ ਨਾਲ ਸਬੰਧਤ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸਾਡੀ ਪਾਚਣ ਕਿਰਿਆ ਖਰਾਬ ਹੋ ਜਾਂਦੀ ਹੈ ਤਾਂ ਉਸ ਸਮੇਂ ਪੇਟ ਨਾਲ ਸਬੰਧਿਤ ਰੋਗ ਪੈਦਾ ਹੁੰਦੇ ਹਨ ਜਿਵੇਂ ਕਿ ਬਦਹਜ਼ਮੀ ਖੱਟੇ ਡਕਾਰ ਭੁੱਖ ਨਾ

ਲੱਗਣਾ ਕਬਜ਼ਾ ਲੀਵਰ ਵਿਚ ਗਰਮੀ ਪੈਦਾ ਹੋਣਾ ਤੇਜ਼ਾਬ ਬਣਨਾ ਆਦਿ ਸਮੱਸਿਆਵਾਂ ਪਰੇਸ਼ਾਨੀ ਬਣ ਜਾਂਦੀਆਂ ਹਨ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਇਕ ਚਮਚ ਜੀਰਾ ਪਾਊਡਰ ਇੱਕ ਚੱਮਚ ਅਜਵਾਇਨ ਪਾਊਡਰ ਇਕ ਚਮਚ ਪੁਦੀਨਾ ਪਾਊਡਰ ਅੱਧਾ ਚਮਚ ਸੁੰਢ ਦਾ ਪਾਊਡਰ ਅੱਧਾ ਚਮਚ ਧਨੀਏ ਦਾ ਪਾਊਡਰ ਅੱਧਾ ਚਮਚ ਹਲਦੀ ਨੂੰ ਮਿਕਸ ਕਰਕੇ ਇਕ ਕੱਚ ਦੇ ਬਰਤਨ ਵਿੱਚ

ਸਟੋਰ ਕਰਕੇ ਰੱਖਦੇ ਹੋ ਅਤੇ ਖਾਣਾ ਖਾਣ ਤੋਂ ਬਾਅਦ ਇਕ ਗਲਾਸ ਗਰਮ ਪਾਣੀ ਦੇ ਵਿੱਚ ਇਸ ਪਾਊਡਰ ਦਾ ਅੱਧਾ ਚਮਚ ਮਿਲਾ ਕੇ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਫ਼ਾਇਦਾ ਮਿਲੇਗਾ। ਦੱਸ ਦਈਏ ਕਿ ਜੇਕਰ ਤੁਸੀਂ ਰੋਜ਼ਾਨਾ ਪੁਦੀਨੇ ਦੇ ਪੱਤਿਆਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਨਹੀਂ ਹੋਣਗੀਆਂ ਅਤੇ ਤੇਜ਼ਾਬ ਬਣਨ ਵਰਗੀ ਸਮੱਸਿਆ ਨੂੰ ਬਿਲਕੁਲ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ ਅਤੇ ਜੇਕਰ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਤਾਂ ਉਸ ਸਮੱਸਿਆ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ।

Leave a Reply

Your email address will not be published. Required fields are marked *