ਘਰ ਵਿੱਚ ਇਸ ਤਰੀਕੇ ਨਾਲ ਅਪਣਾਓ ਬਦਾਮ ਮਿਲਕ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੇ ਸਰੀਰ ਵਿਚ ਕਮਜ਼ੋਰੀ ਪੈਦਾ ਹੋ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਹਰ ਵੇਲੇ ਥਕਾਣ ਮਹਿਸੂਸ ਹੁੰਦੀ ਹੈ। ਗਲਤ ਖਾਣ ਪੀਣ ਨਾਲ ਸਰੀਰ ਵਿਚ ਹੋਈ ਪੋਸ਼ਕ ਤੱਤਾਂ ਦੀ ਕਮੀ ਕਾਰਨ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ

ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਸਰੀਰ ਦੀ ਕਮਜ਼ੋਰੀ ਨੂੰ ਖ਼ਤਮ ਕਰ ਸਕਦੇ ਹੋ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੁੱਧ ਅਤੇ ਬਦਾਮ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ।ਜੇਕਰ ਅਸੀਂ ਮਿਲਕ ਸ਼ੇਕ ਬਣਾ ਕੇ ਪੀਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਚੰਗੀ ਤਾਕਤ ਦਿੰਦਾ ਹੈ ਅਤੇ ਇਹ ਪੀਣ ਦੇ ਵਿਚ ਵੀ ਬਹੁਤ ਸੰਵਾਦ ਹੁੰਦਾ ਹੈ ਮਿਲਕ ਸ਼ੇਕ ਬਣਾਉਣ ਦੇ ਲਈ ਅਸੀਂ ਇਕ ਲੀਟਰ ਦੁੱਧ ਲਵਾਂਗੇ ਉਸ ਨੂੰ ਉਬਾਲ ਲਵਾਂਗੇ।ਉਸ ਤੋਂ ਬਾਅਦ ਠੰਢਾ ਕਰ ਲਵਾਂਗੇ ਇਸ ਠੰਢੇ ਦੁੱਧ ਦੇ ਵਿੱਚੋਂ ਥੋੜ੍ਹਾ ਜਿਹਾ ਦੁੱਧ ਅਲੱਗ ਕਰ ਲਵਾਂਗੇ ਤਾਂ ਜੋ ਅਸੀਂ ਇਸ ਵਿੱਚ ਡੇਢ ਚਮਚ ਦੇ ਕਰੀਬ ਕਸਟਰਡ ਪਾਊਡਰ ਘੋਲ ਸਕੀਏ।ਇਸ ਤੋਂ ਇਲਾਵਾ ਤੁਸੀਂ ਦੱਸ ਬਾਰਾਂ ਬਦਾਮ ਲੈਣੇ ਹਨ ਅਤੇ ਇਨ੍ਹਾਂ ਨੂੰ ਤੁਸੀਂ ਭਿਗੋ ਕੇ ਰੱਖਣਾ ਹੈ ਉਸ ਤੋਂ ਬਾਅਦ ਜਦੋਂ ਹੀ ਨਰਮ

ਹੋ ਜਾਣ ਤਾਂ ਇਨ੍ਹਾਂ ਨੂੰ ਛਿੱਲ ਕੇ ਕੱਟ ਲੈਣਾ ਹੈ ਇਸ ਦੇ ਨਾਲ ਹੀ ਤੁਸੀਂ ਇਲਾਇਚੀ ਪਾਊਡਰ ਵੀ ਲੈਣਾ ਹੈ।ਦੋ ਤਿੰਨ ਇਲਾਇਚੀਆਂ ਦਾ ਪਾਊਡਰ ਤੁਸੀਂ ਲੈ ਸਕਦੇ ਹੋ ਤੁਸੀਂ ਦੁੱਧ ਨੂੰ ਬਰਤਨ ਵਿੱਚ ਪਾ ਕੇ ਅੱਗ ਉੱਤੇ ਰੱਖ ਦੇਣਾ ਹੈ ਉਸ ਤੋਂ ਬਾਅਦ ਜੋ ਵੀ ਸਮੱਗਰੀ ਹੈ ਉਸ ਨੂੰ ਦੁੱਧ ਵਿੱਚ ਪਾ ਕੇ ਉਬਾਲਣਾ ਹੈ।ਇਸ ਨੁਸਖ਼ੇ ਨੂੰ ਤਿਆਰ ਕਰਨ ਦੀ ਵਿਧੀ ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਤਾਂ ਜੋ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਇੱਕ ਚੰਗੀ ਤਾਕਤ ਦਿੰਦਾ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *