ਜੇਕਰ ਖੰਘ ਖੰਘ ਕੇ ਪਰੇਸ਼ਾਨ ਹੋ ਗਏ ਹੋ ਤਾਂ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਖ਼ਾਂਸੀ ਜ਼ੁਕਾਮ ਦੀ ਸਮੱਸਿਆ ਹੋ ਰਹੀ ਹੈ।ਛਾਤੀ ਵਿੱਚ ਬਲਗਮ ਪੈਦਾ ਹੋਣ ਕਾਰਨ ਖਾਂਸੀ ਦੀ ਸਮੱਸਿਆ ਹੋ ਜਾਂਦੀ ਹੈ ਮੌਸਮ ਬਦਲਣਾ ਸਮੇਂ ਜਾਂ ਫਿਰ ਵੱਧਦੇ ਹੋਏ ਪ੍ਰਦੂਸ਼ਣ ਕਾਰਨ ਖਾਂਸੀ ਦੀ ਸਮੱਸਿਆ ਆਮ ਹੀ ਹੋ ਜਾਂਦੀ ਹੈ ਜਿਸ ਕਾਰਨ ਵਿਅਕਤੀ ਨੂੰ ਖਾਂਸੀ ਕਰਨ ਨਾਲ ਛਾਤੀ ਵਿੱਚ ਦਰਦ ਵੀ ਹੋਣ ਲੱਗ ਜਾਂਦਾ ਹੈ ਜਾਂ ਫਿਰ ਗਲੇ ਵਿੱਚ ਜ਼ਖ਼ਮ ਹੋ ਜਾਂਦੇ ਹਨ ਜਿਸ ਕਾਰਨ ਖ਼ੂਨ ਆਉਣ ਲੱਗਦਾ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ

ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਅਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਵਾਸਤੇ ਤੁਸੀਂ ਇੱਕ ਫਰਾਈਪੈਨ ਦੇ ਵਿੱਚ ਇੱਕ ਚਮਚ ਦੇਸੀ ਘਿਓ ਲੈਣਾ ਹੈ।ਉਸ ਵਿਚ ਸੱਤ ਅੱਠ ਚਮਚੇ ਬੂਰਾ ਖੰਡ ਦੇ ਪਾਲਣੇ ਹਨ।ਉਸ ਤੋਂ ਬਾਅਦ ਇਸ ਨੂੰ ਭੂਰਾ ਹੋਣ ਤਕ ਚੰਗੀ ਤਰ੍ਹਾਂ ਪਕਾ

ਲਵੋ ਅਤੇ ਨਾਲੋ ਨਾਲ ਹਿਲਾਉਂਦੇ ਰਹੋ ਤਾਂ ਜੋ ਇਹ ਸੜ ਨਾ ਜਾਵੇ ਉਸ ਤੋਂ ਬਾਅਦ ਇਸ ਵਿਚ ਇਕ ਚੁਥਾਈ ਚਮਚ ਦੇ ਕਰੀਬ ਤੁਸੀਂ ਕਾਲੀ ਮਿਰਚ ਦਾ ਪਾਊਡਰ ਪਾਉਣਾ ਹੈ ਅਤੇ ਚੰਗੀ ਤਰ੍ਹਾਂ ਮਿਲਾ ਲੈਣਾ ਹੈ।ਕੁਝ ਸਮਾਂ ਪਕਾਉਣ ਤੋਂ ਬਾਅਦ ਤੁਸੀਂ ਇਸ ਨੂੰ ਇੰਜ ਹੀ ਛੱਡ ਦਿਓ ਜਦੋਂ ਇਹ ਠੰਢਾ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਥੋੜ੍ਹਾ ਸਖ਼ਤ ਹੋ ਜਾਵੇਗਾ।ਉਸ ਤੋਂ ਬਾਅਦ ਤੁਸੀਂ ਇਸ ਦੇ ਛੁੱਟ ਛੁੱਟ ਟੁਕੜੇ ਕਰ ਲੈਣੇ ਹਨ ਅਤੇ ਜਦੋਂ ਵੀ ਤੁਹਾਨੂੰ ਖਾਂਸੀ ਦੀ ਸਮੱਸਿਆ ਹੋਵੇ ਤਾਂ ਉਸ ਸਮੇਂ ਤੁਸੀਂ ਇਸ ਨੂੰ ਚੂਸ ਲੈਣਾ ਹੈ ਪਰ ਚਬਾ ਕੇ ਨ੍ਹੀਂ ਖਾਣਾ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *