ਗਲੇ ਦੀ ਖਾਰਸ਼ ,ਖਾਂਸੀ ਜ਼ੁਕਾਮ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੀ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਗਲੇ ਵਿਚ ਇਨਫੈਕਸ਼ਨ ਦੀ ਸਮੱਸਿਆ ਹੋ ਜਾਂਦੀ ਹੈ ਜਾਂ ਫਿਰ ਗਲੇ ਅਤੇ ਛਾਤੀ ਦੇ ਵਿੱਚ ਬਲਗਮ ਪੈਦਾ ਹੋਣ ਕਾਰਨ ਖਾਂਸੀ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਆਮ ਹੀ ਹੋ ਜਾਂਦੀਆਂ ਹਨ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ

ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਇਸ ਤੋਂ ਇਲਾਵਾ ਇਸ ਨੁਸਖੇ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਇਮਿਊਨਿਟੀ ਨੂੰ ਵੀ ਮਜ਼ਬੂਤ ਕਰ ਸਕਦੇ ਹੋ।ਇਸ ਨੁਸਖ਼ੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਸ ਨੁਸਖੇ ਨੂੰ ਤਿਆਰ ਕਰਨ ਵਾਸਤੇ ਤੁਸੀਂ ਅੱਠ ਦੱਸ ਕਾਲੀਆਂ ਮਿਰਚਾਂ ਲੈਣੀਆਂ ਹਨ।ਉਸ ਤੋਂ ਇਲਾਵਾ ਇੱਕ ਛੋਟਾ ਟੁਕੜਾ ਅਦਰਕ ਕੱਦੂਕਸ ਕਰਕੇ ਲੈਣਾ ਹੈ ਇਸ ਤੋਂ ਇਲਾਵਾ ਤੁਸੀਂ ਕਾਲੀਆਂ ਮਿਰਚਾਂ ਨੂੰ ਵੀ ਪੀਸ ਕੇ ਪਾਊਡਰ ਬਣਾਉਣਾ ਹੈ ਇਸ ਦੇ ਵਿੱਚ ਤੁਸੀਂ ਇੱਕ ਜਾਂ ਅੱਧਾ ਚਮਚ ਸ਼ਹਿਦ ਮਿਲਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਤੁਸੀਂ ਗਿਲਾਸ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰਨਾ ਹੈ। ਜੇਕਰ

ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਗਲੇ ਦੀ ਇਨਫੈਕਸ਼ਨ ਬਿਲਕੁਲ ਖ਼ਤਮ ਹੋ ਜਾਵੇਗੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਛਾਤੀ ਵਿਚ ਦਰਦ ਹੁੰਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਖਾਂਸੀ ਹੋ ਰਹੀ ਹੋਵੇ ਤਾਂ ਉਸ ਸਮੱਸਿਆ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ ਇਸ ਨਾਲ ਸਾਡੇ ਸਰੀਰ ਨੂੰ ਹੋਰ ਵੀ ਬਹੁਤ ਸਾਰੇ ਫ਼ਾਇਦੇ ਪਹੁੰਚਦੇ ਹਨ ਕਿਉਂਕਿ ਇਸ ਦੇ ਵਿੱਚ ਜੋ ਚੀਜ਼ਾਂ ਵਰਤੀਆਂ ਗਈਆਂ ਹਨ ਉਨ੍ਹਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *