ਪੁਰਾਣੀ ਤੋਂ ਪੁਰਾਣੀ ਕਬਜ਼ ਨੂੰ ਦੂਰ ਕਰਨ ਦੇ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੋ ਰਹੀ ਹੈ,ਜਿਸਦਾ ਕਾਰਨ ਇਹ ਹੈ ਕਿ ਲੋਕਾਂ ਦਾ ਖਾਣ ਪੀਣ ਗਲਤ ਹੋ ਚੁੱਕਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।ਕਬਜ਼ ਦੀ ਸਮੱਸਿਆ ਹੋਣ ਤੋਂ ਬਾਅਦ ਸਰੀਰ ਦੇ ਸਾਰੇ ਅੰਗਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਸਰੀਰ ਵਿੱਚ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਵਧ ਜਾਂਦੀ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਨੂੰ

ਦੱਸਾਂਗੇ ਕਿ ਜੇਕਰ ਤੁਸੀਂ ਅੰਜੀਰ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਕਿਸ ਤਰੀਕੇ ਨਾਲ ਬਚਾ ਸਕਦੇ ਹੋ।ਦੱਸ ਦੇਈਏ ਕਿ ਅੰਜੀਰ ਦੇ ਵਿੱਚੋਂ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਵਿੱਚ ਪੈਦਾ ਹੋਏ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੇ ਹਨ ਅਤੇ ਕਬਜ਼ ਵਰਗੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ।ਇਸ ਵਾਸਤੇ ਤੁਸੀਂ ਰਾਤ ਦੇ ਸਮੇਂ ਇਕ ਜਾਂ ਦੋ ਅੰਜੀਰ ਨੂੰ ਪਾਣੀ ਵਿੱਚ ਭਿਗੋ ਕੇ ਰੱਖ ਦਿਓ ਅਤੇ ਅਗਲੀ ਸਵੇਰ ਇਨ੍ਹਾਂ ਦਾ ਸੇਵਨ ਕਰੋ।ਅਜਿਹਾ ਕਰਨ ਨਾਲ

ਤੁਹਾਡੇ ਪੇਟ ਦੀ ਸਫਾਈ ਚੰਗੀ ਤਰੀਕੇ ਨਾਲ ਹੁੰਦੀ ਹੈ।ਇਸ ਤੋਂ ਇਲਾਵਾ ਸਵੇਰ ਦੇ ਸਮੇਂ ਇਕ ਅੰਜੀਰ ਨੂੰ ਭਿਗੋ ਦੋ ਅਤੇ ਚਾਰ ਤੋਂ ਪੰਜ ਬਦਾਮ ਭਿਗੋ ਕੇ ਰੱਖ ਦਿਓ।ਰਾਤ ਦੇ ਸਮੇਂ ਬਦਾਮਾਂ ਦਾ ਛਿਲਕਾ ਉਤਾਰ ਲਵੋ ਅਤੇ ਅੰਜੀਰ ਦੇ ਨਾਲ ਇਨ੍ਹਾਂ ਨੂੰ ਪੀਸ ਲਓ ਇਸ ਪੇਸਟ ਨੂੰ ਤੁਸੀਂ ਇਕ ਚਮਚ ਸ਼ਹਿਦ ਵਿੱਚ ਮਿਲਾ ਕੇ ਲਓ।ਅਜਿਹਾ ਕਰਨ ਨਾਲ ਵੀ ਅਗਲੀ ਸਵੇਰ ਤਕ ਤੁਹਾਡਾ ਪੇਟ ਸਾਫ਼ ਹੋ ਜਾਵੇਗਾ।

Leave a Reply

Your email address will not be published. Required fields are marked *