ਇਸ ਨੁਸਖ਼ੇ ਦੀ ਕਰੋ ਵਰਤੋ ,ਕਲੈਸਟਰੋਲ ,ਜੋੜਾਂ ਦਾ ਦਰਦ ,ਗੋਡਿਆਂ ਦਾ ਦਰਦ ਅਤੇ ਕੈਲਸ਼ੀਅਮ ਦੀ ਕਮੀ ਹੋ ਜਾਵੇਗੀ ਦੂਰ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕਲ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਹੋ ਰਹੀਆਂ ਹਨ,ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅੱਜਕੱਲ੍ਹ ਲੋਕਾਂ ਦੇ ਸਰੀਰ ਵਿੱਚ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਵਧਣ ਕਾਰਨ ਬੁਰਾ ਕੋਲੈਸਟਰੋਲ ਵਧ ਜਾਂਦਾ ਹੈ ਅਤੇ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਇਸ ਤੋਂ ਇਲਾਵਾ ਸਰੀਰ ਦੇ

ਕਮਜ਼ੋਰ ਹੋਣ ਕਾਰਨ ਹੱਡੀਆਂ ਅਤੇ ਜੋੜਾਂ ਵਿੱਚ ਦਰਦ ਹੁੰਦਾ ਰਹਿੰਦਾ ਹੈ।ਇਸਦਾ ਕਾਰਨ ਇਹ ਹੈ ਕਿ ਗਲਤ ਖਾਣ ਪੀਣ ਨਾਲ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਾਨੂੰ ਦੋ ਚਮਚ ਖਸਖਸ,ਦੋ ਚਮਚ ਚਿੱਟੇ ਤਿਲ,ਇੱਕ ਕਟੋਰੀ ਫੁੱਲ ਮਖਾਣੇ, ਸਵਾਦ ਅਨੁਸਾਰ ਧਾਗੇ ਵਾਲੀ ਮਿਸਰੀ, ਇੱਕ ਚਮਚ ਦੇਸੀ ਘਿਓ ਅਤੇ ਇਕ ਗਲਾਸ ਦੁੱਧ ਚਾਹੀਦਾ ਹੈ।ਇਕ

ਬਰਤਨ ਵਿਚ ਇਕ ਜਾਂ ਦੋ ਚਮਚ ਦੇਸੀ ਘਿਓ ਪਾ ਕੇ ਤੁਸੀਂ ਚਿੱਟੇ ਤਿਲ ਖਸਖਸ ਅਤੇ ਫੁੱਲ ਮਖਾਣਿਆਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ।ਉਸਤੋਂ ਬਾਅਦ ਫੁੱਲ ਮਖਾਣੇ ਖਸਖਸ ਚਿੱਟੇ ਤਿਲ ਅਤੇ ਮਿਸ਼ਰੀ ਨੂੰ ਮਿਕਸੀ ਵਿੱਚ ਪਾ ਕੇ ਪੀਸ ਲੈਣਾ ਹੈ। ਇਸ ਨੂੰ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਇਸ ਪਾਊਡਰ ਨੂੰ ਮਿਲਾ ਕੇ ਸੇਵਨ ਕਰੋ।ਇਸ ਨਾਲ ਤੁਹਾਨੂੰ ਨੀਂਦ ਵੀ ਚੰਗੀ ਆਵੇਗੀ ਅਤੇ ਤੁਹਾਡੇ ਸਰੀਰ ਦੀ ਤਾਕਤ ਵਧੇਗੀ।

Leave a Reply

Your email address will not be published. Required fields are marked *