ਜੇਕਰ ਜ਼ਿੰਦਗੀ ਵਿਚ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਇਨ੍ਹਾਂ ਚ ਚਾਰ ਲੋਕਾਂ ਦੇ ਨਾਲ ਕਦੇ ਨਾ ਲੜੋ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੀਆਂ ਜ਼ਰੂਰੀ ਗੱਲਾਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਨ੍ਹਾਂ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਆਪਣੀ ਜ਼ਿੰਦਗੀ ਖੁਸ਼ਹਾਲੀ ਦੇ ਨਾਲ ਜਿਊਣਾ ਚਾਹੁੰਦੇ ਹਾਂ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਆਪਣੇ ਗੁੱਸੇ ਨੂੰ ਕੰਟਰੋਲ ਵਿਚ ਨਹੀਂ ਕਰ ਪਾਉਂਦੇ ਅਤੇ ਅਜਿਹੇ ਲੋਕਾਂ ਦੇ ਨਾਲ ਵੀ ਲੜਾਈ ਕਰ ਬੈਠਦੇ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਆਪਣੀ ਗਲਤੀ ਦਾ ਵੀ ਪਛਤਾਵਾ ਹੁੰਦਾ ਹੈ ਅੱਜ ਅਸੀਂ ਅਜਿਹੇ ਚਾਰ ਲੋਕਾਂ ਬਾਰੇ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਨਾਲ ਤੁਹਾਨੂੰ ਕਦੇ ਵੀ ਲੜਾਈ ਨਹੀਂ ਕਰਨੀ ਚਾਹੀਦੀ ਇਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਵਰਗ ਆਉਂਦਾ ਹੈ ਮਾਤਾ ਪਿਤਾ।ਜੇਕਰ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਨਾਲ ਕੋਈ ਵੀ ਨਾਰਾਜ਼ਗੀ

ਹੈ ਤਾਂ ਤੁਸੀਂ ਉਨ੍ਹਾਂ ਦੇ ਨਾਲ ਆਪਣੀ ਗੱਲਬਾਤ ਸਾਂਝੀ ਕਰ ਸਕਦੇ ਹੋ ਪਰ ਉਨ੍ਹਾਂ ਦੇ ਨਾਲ ਕਦੇ ਵੀ ਲੜਾਈ ਨਾ ਕਰੋ ਕਿਉਂਕਿ ਇਸ ਦਾ ਖਮਿਆਜ਼ਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿਚ ਭੁਗਤਣਾ ਪੈ ਸਕਦਾ ਹੈ।ਇੱਥੇ ਦੂਸਰਾ ਵਰਗ ਆਉਂਦਾ ਹੈ ਅਧਿਆਪਕ ਵਰਗ ਜਿਨ੍ਹਾਂ ਨੂੰ ਪੁਰਾਣੇ ਸਮੇਂ ਦੇ ਵਿਚ ਗੁਰੂ ਵੀ ਕਿਹਾ ਜਾਂਦਾ ਸੀ ਪਰ ਅੱਜਕੱਲ੍ਹ ਦੇ ਸਮੇਂ ਵਿੱਚ ਕੁਝ ਨੌਜਵਾਨ ਆਪਣੇ ਅਧਿਆਪਕਾਂ ਦੇ ਨਾਲ ਵੀ ਝਗੜਦੇ ਹੋਏ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ ਕਰਦੇ ਹਨ ਪਰ ਪੁਰਾਣੇ ਸਮਿਆਂ ਦੇ ਵਿਚ ਜੇਕਰ ਕੋਈ ਵਿਅਕਤੀ ਗੁਰੂ ਨੂੰ ਮਾੜਾ ਕਹਿੰਦਾ ਸੀ ਤਾਂ ਅਜਿਹੇ ਵਿਅਕਤੀ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ ਅਤੇ ਪੁਰਾਣੇ ਸਮੇਂ ਦੇ ਵਿੱਚ ਕਦੇ ਵੀ ਲੋਕ ਆਪਣੇ ਗੁਰੂ ਨੂੰ ਮਾੜਾ ਨਹੀਂ ਕਹਿੰਦੇ ਸੀ ਇੱਥੇ ਅਗਲਾ ਵਰਗਾ ਬਜ਼ੁਰਗ ਵਰਗ ਆਉਂਦਾ ਹੈ ਜੇਕਰ ਤੁਹਾਡੇ ਅੱਗੇ ਕੋਈ ਵੀ ਬਜ਼ੁਰਗ ਹੈ ਅਤੇ ਉਸ ਬਜ਼ੁਰਗ ਵੱਲੋਂ ਕੋਈ ਗ਼ਲਤੀ ਹੋ ਚੁੱਕੀ ਹੈ ਤਾਂ ਕਦੇ ਵੀ ਉਨ੍ਹਾਂ ਦੇ ਨਾਲ ਲੜਾਈ ਨਾ ਕਰੋ ਕਿਉਂਕਿ ਇਸ ਉਮਰ ਦੇ ਵਿਚ ਉਨ੍ਹਾਂ ਦਾ ਦਿਮਾਗ ਬੱਚਿਆਂ ਵਾਲਾ ਹੋ ਜਾਂਦਾ ਹੈ ਜਾਂ ਫਿਰ ਉਨ੍ਹਾਂ ਦੀ ਸੋਚਣ ਸਮਝਣ ਦੀ ਸ਼ਕਤੀ ਬਹੁਤ ਜ਼ਿਆਦਾ ਘਟ ਜਾਂਦੀ ਹੈ ਦਸ ਦਈਏ ਕਿ ਇਨ੍ਹਾਂ ਬਜ਼ੁਰਗਾਂ ਨੂੰ ਆਪਣੀ ਜ਼ਿੰਦਗੀ ਦਾ ਬਹੁਤ ਜ਼ਿਆਦਾ ਤਜਰਬਾ ਹੁੰਦਾ ਹੈ। ਪਰ ਕਈ ਵਾਰ

ਇਨ੍ਹਾਂ ਦਾ ਦਿਮਾਗ ਇਨ੍ਹਾਂ ਦਾ ਸਾਥ ਨਹੀਂ ਦਿੰਦਾ ਜਿਸ ਕਾਰਨ ਇਹ ਗ਼ਲਤੀ ਕਰ ਬੈਠਦੇ ਹਨ ਪਰ ਸਾਨੂੰ ਕਦੇ ਵੀ ਇਨ੍ਹਾਂ ਦੇ ਨਾਲ ਲੜਾਈ ਨਹੀਂ ਕਰਨੀ ਚਾਹੀਦੀ ਇੱਥੇ ਅਗਲਾ ਵਰਗ ਆਉਂਦਾ ਹੈ ਆਂਢ ਗਵਾਂਢ।ਜੇਕਰ ਤੁਹਾਡੇ ਆਂਢ ਗੁਆਂਢ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਰਹਿੰਦਾ ਹੈ ਜੋ ਤੁਹਾਨੂੰ ਚੰਗਾ ਨਹੀਂ ਸਮਝਦਾ ਜਾਂ ਫਿਰ ਤੁਹਾਡਾ ਮਾੜਾ ਕਰ ਰਿਹਾ ਹੈ ਤਾਂ ਵੀ ਤੁਸੀਂ ਉਸ ਦੇ ਨਾਲ ਮਾੜਾ ਨਹੀਂ ਕਰਨਾ ਕਿਉਂਕਿ ਕਦੇ ਵੀ ਤੁਹਾਨੂੰ ਆਪਣੇ ਆਂਢ ਗਵਾਂਢ ਦੇ ਸਹਾਰੇ ਦੀ ਜ਼ਰੂਰਤ ਪੈ ਸਕਦੀ ਹੈ ਇਨ੍ਹਾਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਦੇ ਨਾਲ ਕੱਟ ਸਕਦੇ ਹੋ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *