ਬੱਚੇ ਹੋਣ ਜਾਂ ਵੱਡੇ ਦਸਤ ਲੱਗਣ ਉੱਪਰ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਲੂਜ ਮੋਸ਼ਨ ਦੀ ਸਮੱਸਿਆ ਰਹਿੰਦੀ ਹੈ ਜਿਸਦਾ ਕਾਰਨ ਇਹ ਹੈ ਕਿ ਅੱਜਕੱਲ੍ਹ ਲੋਕ ਗਲਤ ਖਾਣ ਪੀਣ ਖਾਂਦੇ ਹਨ।ਜਿਸ ਕਾਰਨ ਪੇਟ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਭਾਵ ਪਾਚਣ ਕਿਰਿਆ ਖਰਾਬ ਹੁੰਦੀ ਹੈ।ਇਸ ਨਾਲ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਆ ਜਾਂਦੀ ਹੈ ਜਿਸ ਕਾਰਨ ਹੱਥ ਪੈਰ ਕੰਬਦੇ ਹਨ ਅਤੇ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ।ਜੇਕਰ ਤੁਹਾਨੂੰ ਵੀ ਅਜਿਹੀ

ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਨ੍ਹਾਂ ਨੁਸਖਿਆਂ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ,ਕਿਉਂਕਿ ਇਨ੍ਹਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਸਭ ਤੋਂ ਪਹਿਲਾਂ ਤੁਸੀਂ ਮੇਥੀ ਦਾਣੇ ਦਾ ਸੇਵਨ ਕਰ ਸਕਦੇ ਹੋ।ਇਸ ਨੂੰ ਰਾਤ ਦੇ ਸਮੇਂ ਪਾਣੀ ਵਿੱਚ ਭਿਉਂ ਕੇ ਰੱਖੋ ਅਗਲੀ ਸਵੇਰ ਇਸ ਪਾਣੀ ਨੂੰ ਥੋੜ੍ਹਾ ਗਰਮ ਕਰ ਲਵੋ ਅਤੇ ਇਸ ਦਾ ਸੇਵਨ ਕਰੋ ਮੇਥੀ ਦਾਣੇ ਨੂੰ ਤੁਸੀਂ ਦਹੀਂ ਵਿੱਚ ਮਿਲਾ ਕੇ ਬੀਜ ਦਾ ਸੇਵਨ ਕਰ ਸਕਦੇ ਹੋ।ਇਸ ਨਾਲ ਲੂਜ਼ ਮੋਸ਼ਨ ਦੀ ਸਮੱਸਿਆ ਤੋਂ ਛੁਟਕਾਰਾ

ਪਾਇਆ ਜਾ ਸਕਦਾ ਹੈ। ਅਦਰਕ ਅਤੇ ਸ਼ਹਿਦ ਦਾ ਇਸਤੇਮਾਲ ਕਰਕੇ ਵੀ ਇਸ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਭਾਵ ਸਾਡੀ ਪਾਚਣ ਕਿਰਿਆ ਠੀਕ ਹੋ ਜਾਂਦੀ ਹੈ।ਇਸ ਵਾਸਤੇ ਤੁਸੀਂ ਅਦਰਕ ਨੂੰ ਬਰੀਕ ਬਰੀਕ ਕੱਟ ਲਓ ਅਤੇ ਇਸ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰੋ।ਇਸ ਨਾਲ ਵੀ ਤੁਸੀਂ ਆਪਣੇ ਸਰੀਰ ਵਿੱਚ ਹੋਈ ਇਨਫੈਕਸ਼ਨ ਨੂੰ ਖਤਮ ਕਰ ਸਕਦੇ ਹੋ।ਇਸ ਤੋਂ ਇਲਾਵਾ ਇਸ ਸਮੱਸਿਆ ਦੌਰਾਨ ਤੁਸੀਂ ਹਲਕਾ ਖਾਣਾ ਖਾਣਾ ਹੈ ਅਤੇ ਪਾਣੀ ਸਹੀ ਮਾਤਰਾ ਦੇ ਵਿੱਚ ਪੀਣਾ ਹੈ।

Leave a Reply

Your email address will not be published. Required fields are marked *