ਸਾਹ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖ਼ੇ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਖਾਂਸੀ ਜ਼ੁਕਾਮ ਵਰਗੀਆਂ ਸਮੱਸਿਆਵਾਂ ਵੀ ਰਹਿੰਦੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਛਾਤੀ ਦੇ ਵਿੱਚ ਬਲਗਮ ਵੀ ਪੈਦਾ ਹੁੰਦੀ ਹੈ ਇਸ ਬਲਗਮ ਨਾਲ ਸਾਹ ਲੈਣ ਚ ਵੀ ਤਕਲੀਫ ਹੁੰਦੀ ਹੈ ਇਸ ਤੋਂ ਇਲਾਵਾ ਛਾਤੀ ਦੇ ਵਿਚ ਵੀ ਦਰਦ ਹੋਣ ਲੱਗ ਜਾਂਦਾ ਹੈ।ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੀ ਇਹ ਸਮੱਸਿਆ ਬਹੁਤ ਜ਼ਿਆਦਾ ਵਧ ਜਾਂਦੀ ਹੈ ਅਤੇ ਉਨ੍ਹਾਂ ਨੂੰ ਬੁਖਾਰ ਵਰਗੀ ਸਮੱਸਿਆ ਵੀ ਹੋਣ ਲੱਗ ਜਾਂਦੀ ਹੈ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੋ ਰਹੀ ਹੋਵੇ ਤਾਂ ਅੱਜ ਅਸੀਂ ਤੁਹਾਡੇ

ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾ ਲਵੋਗੇ।ਇਨ੍ਹਾਂ ਨੁਸਖਿਆਂ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਨ੍ਹਾਂ ਦੇ ਵਿੱਚ ਵਰਤੀ ਜਾਣ ਵਾਲੀ ਚੀਜ਼ ਸਾਨੂੰ ਆਸਾਨੀ ਨਾਲ ਮਿਲ ਜਾਂਦੀ ਹੈ।ਇਸ ਵਾਸਤੇ ਸਾਨੂੰ ਤੁਲਸੀ ਦੇ ਪੱਤੇ ਚਾਹੀਦੇ ਹਨ ਤੁਲਸੀ ਦੇ ਪੱਤਿਆਂ ਨੂੰ ਤੁਸੀਂ ਦੋ ਤਰੀਕਿਆਂ ਦੇ ਨਾਲ ਇਸਤੇਮਾਲ ਦੇ ਵਿੱਚ ਲਿਆ ਸਕਦੇ ਹੋ।ਇਸ ਵਾਸਤੇ ਤੁਸੀਂ ਚਾਰ ਪੰਜ ਤੁਲਸੀ ਦੇ ਪੱਤੇ ਲਓ। ਇਨ੍ਹਾਂ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਡੁਬੋ ਕੇ ਰੱਖੋ ਕੁਝ ਸਮੇਂ ਲਈ ਇਨ੍ਹਾਂ ਨੂੰ ਇੰਜ ਹੀ ਪਏ ਰਹਿਣ ਦੋ ਉਸ ਤੋਂ ਬਾਅਦ ਤੁਸੀਂ ਤੁਲਸੀ ਦੇ ਪੱਤਿਆਂ ਨੂੰ ਇੱਕ ਪਾਸੇ ਕਰ ਦੇਵੋ ਅਤੇ ਜਿਸ ਪਾਣੀ ਦੇ ਵਿੱਚ ਤੁਸੀਂ ਇੰਨਾ ਨੂੰ ਭਿਗੋ ਕੇ ਰੱਖਿਆ ਸੀ ਉਸ ਦਾ ਸੇਵਨ ਕਰੋ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ ਪਰ ਧਿਆਨ ਰਹੇ ਕਿ ਪਾਣੀ ਕੋਸਾ ਹੋਣਾ ਚਾਹੀਦਾ ਹੈ ਇਸ ਤੋਂ

ਇਲਾਵਾ ਤੁਸੀਂ ਤੁਲਸੀ ਦੇ ਪੱਤਿਆਂ ਨੂੰ ਆਪਣੀ ਹਥੇਲੀ ਉੱਤੇ ਰਗੜ ਲਵੋ ਅਤੇ ਇਸ ਦੀ ਸੁਗੰਧ ਨੂੰ ਆਪਣੇ ਅੰਦਰ ਖਿੱਚੋ।ਇਸ ਨਾਲ ਵੀ ਸਾਹ ਪ੍ਰਣਾਲੀ ਨਾਲ ਜੁੜੀਆਂ ਹੋਈਆਂ ਕਈ ਸਮੱਸਿਆਵਾਂ ਖ਼ਤਮ ਹੁੰਦੀਆਂ ਹਨ ਇਸਦੇ ਨਾਲ ਹੀ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਤੁਲਸੀ ਦੇ ਦੋ ਪੱਤਿਆਂ ਨੂੰ ਚਬਾ ਕੇ ਖਾਂਦੇ ਹੋ ਤਾਂ ਇਹ ਵੀ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋਵੇਗਾ ਕਿਉਂਕਿ ਤੁਲਸੀ ਦੇ ਪੱਤਿਆਂ ਦੇ ਵਿੱਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਦੇ ਵਿਚ ਹੋ ਰਹੀ ਇਨਫੈਕਸ਼ਨ ਨੂੰ ਖਤਮ ਕਰ ਦਿੰਦੇ ਹਨ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

ਅਸੀਂ ਹਰ ਰੋਜ਼ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਆਉਂਦੇ ਹਾਂ।ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਇਸ ਬਾਰੇ ਤੁਸੀਂ ਆਪਣੀ ਰਾਇ ਸਾਡੇ ਨਾਲ ਕੁਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ।ਇਨ੍ਹਾਂ ਨੁਸਖਿਆਂ ਨੂੰ ਵਰਤਣ ਤੋਂ ਪਹਿਲਾਂ ਤੁਹਾਨੂੰ ਆਪਣੇ ਨਜ਼ਦੀਕੀ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਹਰ ਇੱਕ ਵਿਅਕਤੀ ਦੇ ਸਰੀਰ ਤੇ ਇਨ੍ਹਾਂ ਨੁਸਖਿਆਂ ਦਾ ਅਲੱਗ ਅਲੱਗ ਅਸਰ ਹੁੰਦਾ ਹੈ।ਇਸ ਲਈ ਪਹਿਲਾਂ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੀ ਇਨ੍ਹਾਂ ਨੁਸਖਿਆਂ ਦਾ ਪ੍ਰਯੋਗ ਆਪਣੇ ਉੱਪਰ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਕੋਈ ਵੀ ਨੁਕਸਾਨ ਨਾ ਹੋਵੇ।ਇਸ ਤੋਂ ਇਲਾਵਾ ਸਾਡਾ ਹੌਂਸਲਾ ਵਧਾਉਣ ਦੇ ਲਈ ਤੁਸੀਂ ਇਨ੍ਹਾਂ ਨੁਸਖਿਆਂ ਨੂੰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰਦੇ ਰਹੋ।

Leave a Reply

Your email address will not be published. Required fields are marked *