ਸਿਰਫ ਇਹ ਲੱਡੂ ਬਣਾ ਕੇ ਖਾ ਲਓ ਸਾਰੀਆਂ ਬੀਮਾਰੀਆਂ ਹੋ ਜਾਣਗੀਆਂ ਦੂਰ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦ ਹੱਡੀਆਂ ਦਾ ਕਮਜ਼ੋਰ ਹੋਣਾ ਪਾਚਨ ਕਿਰਿਆ ਦਾ ਖ਼ਰਾਬ ਹੋਣਾ ਸਰੀਰ ਵਿਚ ਖੂਨ ਦੀ ਕਮੀ ਅਤੇ ਸਰੀਰ ਵਿਚ ਕਮਜ਼ੋਰੀ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਵੇਲੇ ਥਕਾਣ ਮਹਿਸੂਸ ਹੁੰਦੀ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ

ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋ ਸੌ ਗ੍ਰਾਮ ਚਿੱਟੇ ਤਿਲ,ਦੋ ਸੌ ਗ੍ਰਾਮ ਅਲਸੀ, ਦੋ ਸੌ ਗ੍ਰਾਮ ਕਣਕ ਦਾ ਆਟਾ,ਪੰਜਾਹ ਗ੍ਰਾਮ ਕਿੱਕਰ ਦੀ ਗੂੰਦ,ਪੰਜਾਹ ਗਰਾਮ ਦੀ ਮਾਤਰਾ ਵਿਚ ਹੀ ਕਾਜੂ ਬਦਾਮ ਅਤੇ ਕਿਸ਼ਮਿਸ਼ ਲੈਣੀ ਹੈ।ਇਸ ਤੋਂ ਇਲਾਵਾ ਸਾਨੂੰ ਇੱਥੇ ਸੌ ਗਰਾਮ ਦੇਸੀ ਘਿਉ ਦੀ ਜ਼ਰੂਰਤ ਪਵੇਗੀ ਸਭ ਤੋਂ ਪਹਿਲਾਂ ਤੁਸੀਂ ਕੜਾਹੀ ਵਿੱਚ ਦੇਸੀ ਘਿਓ ਪਾ ਕੇ ਗੂੰਦ ਕਾਜੂ ਬਦਾਮ ਅਤੇ ਕਿਸ਼ਮਿਸ਼ ਨੂੰ ਚੰਗੀ ਤਰ੍ਹਾਂ ਭੁੰਨ ਲਓ ਉਸ ਤੋਂ ਬਾਅਦ ਤੁਸੀਂ ਅਲਸੀ ਅਤੇ ਚਿੱਟੇ ਤਿਲਾਂ ਨੂੰ ਵੀ ਭੁੰਨ ਲੈਣਾ ਹੈ।ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ

ਕੇ ਇੱਕ ਪਾਊਡਰ ਤਿਆਰ ਕਰ ਲਵੋ ਬਾਅਦ ਵਿਚ ਤੁਸੀਂ ਕਣਕ ਦੇ ਆਟੇ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਅਤੇ ਇਸ ਪਾਊਡਰ ਨੂੰ ਉਸਦੇ ਵਿੱਚ ਮਿਕਸ ਕਰ ਦੇਣਾ ਹੈ।ਇਸ ਤੋਂ ਬਾਅਦ ਤੁਸੀਂ ਸਵਾਦ ਅਨੁਸਾਰ ਗੁੜ ਲੈਣਾ ਹੈ ਅਤੇ ਚਾਸ਼ਨੀ ਤਿਆਰ ਕਰ ਲੈਣੀ ਹੈ।ਇਸ ਚਾਸ਼ਨੀ ਦੇ ਵਿੱਚ ਇਸ ਮਿਸ਼ਰਣ ਨੂੰ ਪਾਉਣਾ ਹੈ ਅਤੇ ਚੰਗੀ ਤਰ੍ਹਾਂ ਹਿਲਾ ਕੇ ਮਿਲਾ ਦੇਣਾ ਹੈ।ਉਸ ਤੋਂ ਬਾਅਦ ਤੁਸੀਂ ਇਨ੍ਹਾਂ ਦੇ ਛੋਟੇ ਛੋਟੇ ਲੱਡੂ ਵੱਟ ਲੈਣੇ ਹਨ ਦੁੱਧ ਨਾਲ ਤੁਸੀਂ ਨਾ ਲੱਡੂਆਂ ਦਾ ਸੇਵਨ ਕਰਨਾ ਹੈ।

Leave a Reply

Your email address will not be published. Required fields are marked *