ਵਰਤੋ ਇਹ ਘਰੇਲੂ ਨੁਸਖਾ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਹੋ ਜਾਣਗੀਆਂ ਖਤਮ

Latest Update

ਅੱਜਕੱਲ੍ਹ ਲੋਕ ਆਪਣੀ ਜੀਭ ਦਾ ਸੁਆਦ ਪੂਰਾ ਕਰਨ ਲਈ ਬਹੁਤ ਸਾਰੀਆਂ ਗਲਤ ਚੀਜ਼ਾਂ ਖਾ ਲੈਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਜ਼ਿਆਦਾਤਰ ਲੋਕ ਕੋਲਡ ਡਰਿੰਕਸ ,ਫਾਸਟ ਫੂਡ ਆਦਿ ਦਾ ਪ੍ਰਯੋਗ ਕਰਦੇ ਹਨ ਜਿਸ ਨਾਲ ਕਿ ਉਨ੍ਹਾਂ ਦੀ ਪਾਚਣ ਕਿਰਿਆ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੇ ਉਨ੍ਹਾਂਨੂੰ ਬਹੁਤ ਸਾਰੀਆਂ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ ।ਸੋ ਅੱਜ ਅਸੀਂ ਤੁਹਾਡੇ ਲਈ ਅਜਿਹਾ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਸਰੀਰ ਦੇ ਅਸੰਤੁਲਨ ਤਾਪਮਾਨ

ਨੂੰ ਠੀਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੇ ਸਰੀਰ ਨੂੰ ਇਹ ਨੁਸਖਾ ਹੋਰ ਵੀ ਬਹੁਤ ਸਾਰੇ ਫ਼ਾਇਦੇ ਦੇਵੇਗਾ ।ਸੋ ਜੇਕਰ ਤੁਸੀਂ ਆਪਣੇ ਸਰੀਰ ਨਾਲ ਜੁੜੀਆਂ ਹੋਈਆਂ ਕੁਝ ਸਮੱਸਿਆਵਾਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸੱਤੂ ਦੇ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸੱਤੂ ਸਾਨੂੰ ਬਾਜ਼ਾਰ ਵਿੱਚੋਂ ਆਸਾਨੀ ਨਾਲ ਮਿਲ ਜਾਂਦਾ ਹੈ ਇਸ ਦੇ ਪਾਣੀ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਚਾਰ ਚਮਚ ਸੱਤੂ ਦੇ ਪਾਊਡਰ ਦੇ ਲਓ। ਇਸਨੂੰ ਗਿਲਾਸ ਵਿੱਚ ਪਾ ਕੇ ਇਸ ਨੂੰ ਪਾਣੀ ਨਾਲ ਭਰ ਲਵੋ ਇਸ ਤੋਂ ਬਾਅਦ ਵਿੱਚ ਇਸ ਵਿੱਚ ਅੱਧਾ ਨਿੰਬੂ ਨਿਚੋੜ ਲਵੋ ।ਨਾਲ ਹੀ ਥੋੜ੍ਹਾ ਭੁੰਨਿਆ ਹੋਇਆ ਜੀਰਾ ਪਾ ਦਿਓ ਅਤੇ ਸੰਵਾਦ ਅਨੁਸਾਰ ਤੁਸੀਂ ਇਸ ਵਿਚ ਕਾਲਾ ਨਮਕ

ਪਾ ਸਕਦੇ ਹੋ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਇਸ ਵਿੱਚ ਤੁਸੀਂ ਧਨੀਏ ਦਾ ਇਸਤੇਮਾਲ ਵੀ ਕਰ ਸਕਦੇ ਹੋ । ਇਸ ਸੱਤੂ ਦੇ ਪਾਣੀ ਵਿੱਚ ਬਹੁਤ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਕਿ ਪੋਟਾਸ਼ੀਅਮ ਮੈਗਨੀਸ਼ੀਅਮ ਫਾਈਬਰ ਅਤੇ ਆਇਰਨ ਜੋ ਕਿ ਸਾਡੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ ਸਾਡੇ ਸਰੀਰ ਵਿੱਚੋਂ ਖੂਨ ਦੀ ਕਮੀ ਨੂੰ ਪੂਰਾ ਕਰ ਦਿੰਦੇ ਹਨ। ਇਸ ਤੋਂ ਇਲਾਵਾ ਜੇਕਰ ਪਾਚਣ ਕਿਰਿਆ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋ ਰਹੀ ਹੋਵੇ ਉਸ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *