ਮੂੰਗੀ ਦੀ ਦਾਲ ਦੀਆਂ ਪਿੰਨੀਆਂ ਖਾਣ ਦੇ ਫਾਇਦੇ ਜਾਣ ਤੁਸੀਂ ਹੋ ਜਾਓਗੇ ਹੈਰਾਨ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਕੁਝ ਲੋਕ ਅਜਿਹੇ ਹਨ ਜੋ ਦੁਬਲੇ ਪਤਲੇ ਸਰੀਰ ਦੇ ਮਾਲਕ ਹਨ ਅਤੇ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਹੋ ਜਾਂਦੀ ਹੈ ਜਿਸਦਾ ਕਾਰਨ ਇਹ ਹੈ ਕਿ ਲੋਕਾਂ ਦਾ ਖਾਣ ਪੀਣ ਗਲਤ ਹੋ ਚੁੱਕਿਆ ਹੈ ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿਚ ਹਰ ਵੇਲੇ ਥਕਾਣ ਮਹਿਸੂਸ ਹੁੰਦੀ ਹੈ ਅਤੇ ਅਜਿਹੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਿਨ੍ਹਾਂ ਤੋਂ ਛੁਟਕਾਰਾ ਪਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ।ਸਰੀਰ ਵਿੱਚ ਆਈ ਕਮਜ਼ੋਰੀ ਕਾਰਨ ਵਾਲਾਂ ਦਾ ਝੜਨਾ ਚਿਹਰੇ

ਤੇ ਝੁਰੜੀਆਂ ਆਉਣਾ ਜੋੜਾਂ ਵਿੱਚ ਦਰਦ ਅੱਖਾਂ ਦੀ ਰੌਸ਼ਨੀ ਦਾ ਕਮਜ਼ੋਰ ਹੋਣਾ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਦਾ ਪੈਦਾ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜੇਕਰ ਤੁਹਾਨੂੰ ਵੀ ਅਜਿਹੇ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ, ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ,ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਇਕ ਕਟੋਰੀ ਮੂੰਗੀ ਦੀ ਦਾਲ ਲਓ।ਉਸ ਨੂੰ ਕੜਾਹੀ ਵਿੱਚ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ ਉਸ ਤੋਂ ਬਾਅਦ ਪੀਸ ਕੇ ਇਸ ਦਾ ਪਾਊਡਰ ਤਿਆਰ ਕਰ ਲਓ।ਬਾਅਦ ਵਿਚ ਤੁਸੀਂ ਇਕ ਕੜਾਹੀ ਅੱਗ ਉੱਤੇ ਰੱਖਣੀ ਹੈ ਇਸ ਵਿੱਚ ਅੱਧੀ ਕਟੋਰੀ ਦੇ ਕਰੀਬ ਦੇਸੀ ਘਿਓ ਪਾ ਦੇਣਾ ਹੈ ਅਤੇ ਮੂੰਗੀ ਦੀ ਦਾਲ ਦੇ ਪਾਊਡਰ ਨੂੰ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਪਕਾ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਵਿੱਚ ਡਰਾਈ ਫਰੂਟ ਮਿਲਾਉਣੇ ਹਨ ਭਾਵ ਤੁਸੀਂ ਕਾਜੂ ਬਦਾਮ

ਕਿਸ਼ਮਿਸ਼ ਆਦਿ ਦਾ ਇਸਤੇਮਾਲ ਕਰ ਸਕਦੇ ਹੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਤੁਸੀਂ ਗੁੜ ਨਾਲ ਚਾਹਣੀ ਤਿਆਰ ਕਰਨੀ ਹੈ।ਇਸ ਵਾਸਤੇ ਤੁਸੀਂ ਸਵਾਦ ਅਨੁਸਾਰ ਗੁੜ ਦੇ ਵਿੱਚ ਪਾਣੀ ਪਾ ਕੇ ਇਸ ਨੂੰ ਪਕਾ ਲੈਣਾ ਹੈ। ਬਾਅਦ ਵਿੱਚ ਤੁਸੀ ਇਸ ਚਾਹਣੀ ਨੂੰ ਪਹਿਲਾਂ ਤਿਆਰ ਕੀਤੇ ਗਏ। ਮਿਸ਼ਰਣ ਦੇ ਵਿਚ ਮਿਲਾ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਦੀਆਂ ਪਿੰਨੀਆਂ ਬਣਾ ਲੈਂਦੀਆਂ ਹਨ ਰੋਜ਼ਾਨਾ ਇੱਕ ਪਿੰਨੀ ਦਾ ਸੇਵਨ ਤੁਸੀਂ ਦੁੱਧ ਦੇ ਇੱਕ ਗਲਾਸ ਦੇ ਨਾਲ ਕਰ ਸਕਦੇ ਹੋ।ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ ਅਤੇ ਸਰੀਰ ਤਾਕਤਵਰ ਬਣੇਗਾ।

Leave a Reply

Your email address will not be published. Required fields are marked *