ਕੱਚੇ ਪਪੀਤੇ ਦੀ ਚਾਹ ਬਣਾ ਕੇ ਪੀਓ ਕਦੇ ਨਹੀਂ ਹੋਵੇਗਾ ਗਠੀਆ ਅਤੇ ਯੂਰਿਕ ਐਸਿਡ ਦੀ ਸਮੱਸਿਆ

Latest Update

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦ ਦੀ ਸਮੱਸਿਆ ਫਿਰ ਰਹਿੰਦੀ ਹੈ,ਜਿਸਦਾ ਕਾਰਨ ਇਹ ਹੈ ਕਿ ਗਲਤ ਖਾਣ ਪਾਣ ਨਾਲ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਅਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਨਾਲ ਹੱਥਾਂ ਪੈਰਾਂ ਦੇ ਵਿੱਚ ਸੋਜ਼,ਹੱਡੀਆਂ ਵਿੱਚ ਦਰਦ ਰਹਿਣਾ ਹੱਥਾਂ ਪੈਰਾਂ ਦੇ ਵਿੱਚੋਂ ਸੇਕ ਨਿਕਲਣਾ ਹੱਥਾਂ ਪੈਰਾਂ ਦਾ ਸੁੰਨ ਹੋਣ ਵਰਗੀ

ਸਮੱਸਿਆ ਹੋ ਜਾਂਦੀ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਨ।ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਪਾਣੀ ਬਰਤਨ ਵਿੱਚ ਪਾ ਕੇ ਅੱਗ ਉੱਤੇ ਰੱਖ ਦਿਓ।ਉਸ ਤੋਂ ਬਾਅਦ ਤੁਸੀਂ ਕੱਚੇ ਪਪੀਤੇ ਦੇ ਕੁਝ ਟੁਕੜੇ ਕਰ ਲੈਣੇ ਹਨ ਅਤੇ ਇਸ ਨੂੰ ਪਾਣੀ ਦੇ ਵਿੱਚ ਪਾ ਦੇਣਾ ਹੈ।ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਬਾਅਦ ਵਿਚ ਤੁਸੀਂ ਅੱਗ ਨੂੰ ਘਟ ਕਰ ਦਿਓ ਅਤੇ ਇਸ ਵਿਚ ਗ੍ਰੀਨ ਟੀ ਪਾ ਲਓ।ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਤੁਸੀਂ ਇਸ ਨੂੰ ਗਲਾਸ ਦੇ ਵਿਚ ਛਾਣ ਲੈਣਾ ਹੈ ਅਤੇ ਥੋੜ੍ਹਾ ਕੋਸਾ ਹੋਣ ਤੇ ਇਸ ਦਾ ਸੇਵਨ ਕਰਨਾ ਹੈ। ਅਜਿਹਾ ਕਰਨ ਨਾਲ ਸਰੀਰ ਵਿਚ ਆਏ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਘਟ ਜਾਂਦੀ ਹੈ।ਇਸ ਨਾਲ ਸਰੀਰ ਵਿੱਚ ਆਈ ਕਮਜ਼ੋਰੀ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ

ਅਤੇ ਸਰੀਰ ਚ ਚੁਸਤੀ ਫੁਰਤੀ ਦੇ ਨਾਲ ਕੰਮ ਕਰਦਾ ਹੈ।ਇਸ ਨਾਲ ਜੋੜਾਂ ਵਿੱਚ ਦਰਦ ਹੋਣ ਦੀ ਸਮੱਸਿਆ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।ਜੇਕਰ ਤੁਹਾਡੇ ਸਰੀਰ ਵਿਚ ਬੁਰੇ ਕੋਲੈਸਟਰੋਲ ਦੀ ਮਾਤਰਾ ਵੱਧ ਚੁੱਕੀ ਹੋਵੇ ਤਾਂ ਇਸ ਨਾਲ ਇਸ ਸਮੱਸਿਆ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ।ਪਪੀਤੇ ਦੇ ਵਿਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਰੋਗਾਂ ਨਾਲ ਲੜਨ ਦੇ ਕਾਬਲ ਬਣਾ ਦਿੰਦੇ ਹਨ।ਦੱਸ ਦੇਈਏ ਕਿ ਪਪੀਤੇ ਦਾ ਪੌਦਾ ਅਜਿਹਾ ਪੌਦਾ ਹੈ ਜਿਸ ਦੇ ਪੱਤੇ ਬੀਜ ਅਤੇ ਫਲ ਸਾਰੇ ਹੀ ਸਾਡੇ ਸਰੀਰ ਦੇ ਲਈ ਫਾਇਦੇਮੰਦ ਹੁੰਦੇ ਹਨ।

Leave a Reply

Your email address will not be published. Required fields are marked *