ਬੱਚਿਆਂ ਦੀ ਕਬਜ਼ ਦਾ ਪੱਕਾ ਅਤੇ ਘਰੇਲੂ ਇਲਾਜ

Latest Update

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਬੱਚਿਆਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ।ਛੋਟੀ ਉਮਰ ਦੇ ਬੱਚਿਆਂ ਨੂੰ ਕਬਜ਼ ਦੀ ਸਮੱਸਿਆ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦੀ ਹੈ।ਜੇਕਰ ਤੁਸੀਂ ਵੀ ਆਪਣੇ ਬੱਚੇ ਦੀ ਕਬਜ਼ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਬੱਚੇ ਨੂੰ ਇਸ ਸਮੱਸਿਆ ਤੋਂ

ਛੁਟਕਾਰਾ ਦਿਵਾ ਸਕਦੇ ਹੋ।ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਬੱਚੇ ਨੂੰ ਇਕ ਗਲਾਸ ਪਾਣੀ ਦੇ ਵਿੱਚ ਇਕ ਚਮਚ ਸੌਂਫ ਉਬਾਲ ਕੇ ਦਊਂ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਸ ਸਮੇਂ ਠੰਢਾ ਕਰ ਕੇ ਬੱਚੇ ਨੂੰ ਦਿਓ।ਇਸ ਨਾਲ ਬੱਚੇ ਦਾ ਪੇਟ ਬਿਲਕੁਲ ਸਾਫ਼ ਹੋ ਜਾਂਦਾ ਹੈ ਅਤੇ ਗੈਸ ਬਣਨ ਦੀ ਸਮੱਸਿਆ ਵੀ ਖਤਮ ਹੁੰਦੀ ਹੈ।ਇਸ ਤੋਂ ਇਲਾਵਾ ਸਰਨਾ ਅਤੇ ਸੌਂਫ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਪੀਸ ਲਓ।ਉਸ ਤੋਂ ਬਾਅਦ ਇਸ ਵਿੱਚ ਥੋੜ੍ਹਾ ਜਿਹਾ ਗੁਲਕੰਦ ਮਿਲਾ ਕੇ ਬੱਚੀ ਨੂੰ ਦਿਉ ਬਾਅਦ ਵਿੱਚ ਤੁਸੀਂ ਉਸ ਨੂੰ

ਕੋਸਾ ਦੁੱਧ ਪਿਲਾ ਦੇਣਾ ਹੈ।ਅਜਿਹਾ ਕਰਨ ਨਾਲ ਵੀ ਕਬਜ਼ ਦੀ ਸਮੱਸਿਆ ਖ਼ਤਮ ਹੋ ਜਾਂਦੀ ਹੈ ਅਤੇ ਪੇਟ ਨਾਲ ਸੰਬੰਧਿਤ ਦੂਸਰੀਆਂ ਬੀਮਾਰੀਆਂ ਵੀ ਖ਼ਤਮ ਹੋ ਜਾਂਦੀਆਂ ਹਨ।ਇਨ੍ਹਾਂ ਨੁਸਖਿਆਂ ਦਾ ਸਰੀਰ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ।ਇਸ ਲਈ ਤੁਸੀਂ ਇਨ੍ਹਾਂ ਦਾ ਇਸਤੇਮਾਲ ਆਪਣੇ ਬੱਚਿਆਂ ਦੀ ਕਬਜ਼ ਦੂਰ ਕਰਨ ਦੇ ਲਈ ਕਰ ਸਕਦੇ ਹੋ।

Leave a Reply

Your email address will not be published. Required fields are marked *