ਬੱਚਿਆਂ ਦੇ ਦੰਦਾਂ ਵਿਚ ਹੋਣ ਵਾਲੇ ਦਰਦ ਨੂੰ ਠੀਕ ਕਰਨ ਦਾ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਬੱਚਿਆਂ ਦੇ ਦੁੱਧ ਦੰਦ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ,ਕਿਉਂਕਿ ਅੱਜਕੱਲ੍ਹ ਦੇ ਸਮੇਂ ਵਿਚ ਬੱਚੇ ਬਹੁਤ ਕੁਝ ਅਜਿਹਾ ਖਾਂਦੇ ਹਨ ਜੂਨ ਅਤੇ ਦੰਦਾਂ ਨੂੰ ਚਿਪਕ ਜਾਂਦਾ ਹੈ ਅਤੇ ਗੰਦੇ ਬੈਕਟੀਰੀਆ ਪੈਦਾ ਕਰਦਾ ਹੈ।ਅਜਿਹਾ ਹੋਣ ਨਾਲ ਉਨ੍ਹਾਂ ਦੇ ਦੰਦ ਉਖੜਨ ਲੱਗ ਜਾਂਦੇ ਹਨ ਜਾਂ ਫਿਰ ਦੰਦ ਕਾਲੇ ਪੈ ਜਾਂਦੇ ਹਨ।ਇਸ ਤੋਂ ਇਲਾਵਾ ਦੰਦਾਂ ਦੀ ਵਿਚ ਪੀੜ ਵੀ ਹੁੰਦੀ ਹੈ ਜੇਕਰ ਤੁਹਾਡੇ ਬੱਚੇ ਨੂੰ ਵੀ ਅਜਿਹੀ ਕੋਈ ਸਮੱਸਿਆ ਆ ਰਹੀ ਹੈ ਤਾਂ ਅੱਜ ਅਸੀਂ

ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ,ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਇਕ ਛੋਟੀ ਡਲੀ ਫਟਕੜੀ ਲੈਣੀ ਹੈ ਉਸ ਨੂੰ ਤਵੇ ਤੇ ਰੱਖ ਲੈਣਾ ਹੈ।ਇਸ ਵਿੱਚ ਪੱਚੀ ਗ੍ਰਾਮ ਲੌਂਗ ਪਾ ਲੈਣੇ ਹਨ

ਅਤੇ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਪੰਜਾਹ ਗਰਾਮ ਇਸਦੇ ਵਿਚ ਜੈਫਲ ਦਾ ਪਾਊਡਰ ਮਿਲਾਉਣਾ ਹੈ। ਇਸ ਮਿਸ਼ਰਣ ਨੂੰ ਠੰਢਾ ਕਰਨ ਤੋਂ ਬਾਅਦ ਤੁਸੀਂ ਬੱਚੇ ਦੇ ਦੰਦਾਂ ਉੱਤੇ ਚੰਗੀ ਤਰ੍ਹਾਂ ਮਲ ਦੇਣਾ ਹੈ ਅਜਿਹਾ ਕਰਨ ਨਾਲ ਦੰਦਾਂ ਦੀ ਪੀੜ ਖ਼ਤਮ ਹੋ ਜਾਂਦੀ ਹੈ।ਜੇਕਰ ਵੱਡੀ ਉਮਰ ਦੇ ਲੋਕਾਂ ਦੇ ਦੰਦਾਂ ਵਿਚ ਵੀ ਕੋਈ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਇਸ ਨੁਸਖੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਨਾਲ ਦੰਦ ਬਿਲਕੁਲ ਤੰਦਰੁਸਤ ਰਹਿੰਦੇ ਹਨ।

Leave a Reply

Your email address will not be published. Required fields are marked *