ਹਫ਼ਤੇ ਵਿੱਚ ਦੋ ਵਾਰ ਲੈ ਲਓ ਇਹ ਚੀਜ਼ਾਂ ਸਰੀਰ ਦੇ ਸਾਰੇ ਰੋਗ ਹੋ ਜਾਣਗੇ ਦੂਰ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਰੀਰ ਵਿਚ ਕਮਜ਼ੋਰੀ ਦੀ ਸਮੱਸਿਆ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਇਮਯੂਨਿਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਜਿਸਦਾ ਕਾਰਨ ਇਹ ਹੈ ਕਿ ਲੋਕਾਂ ਦਾ ਖਾਣ ਪੀਣਾ ਗ਼ਲਤ ਹੋ ਚੁੱਕਿਆ ਹੈ।ਜਿਸ ਕਾਰਨ ਉਨ੍ਹਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜੇਕਰ ਤੁਹਾਨੂੰ ਵੀ ਵਾਰ ਵਾਰ ਇਨਫੈਕਸ਼ਨ ਹੁੰਦੀ ਹੈ ਭਾਵ ਖਾਂਸੀ

ਜ਼ੁਕਾਮ ਬੁਖਾਰ ਵਰਗੀਆਂ ਸਮੱਸਿਆਵਾਂ ਆਮ ਹੀ ਰਹਿੰਦੀਆਂ ਹਨ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਲਵੋਗੇ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ,ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਤੁਹਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ ਨੁਸਖੇ ਨੂੰ ਤਿਆਰ ਕਰਨ ਲਈ ਦੋ ਗਲਾਸ ਪਾਣੀ ਨੂੰ ਬਰਤਨ ਵਿੱਚ ਪਾ ਕੇ ਅੱਗ ਉੱਤੇ ਰੱਖ ਦਿਓ।ਉਸ ਤੋਂ ਬਾਅਦ ਇਸ ਵਿੱਚ ਇੱਕ ਛੋਟਾ ਟੁਕੜਾ ਅਦਰਕ,ਇਕ ਇੰਚ ਟੁਕੜਾ ਦਾਲਚੀਨੀ,ਦੋ ਤੋਂ ਚਾਰ

ਕਾਲੀਆਂ ਮਿਰਚਾਂ,ਅੱਠ ਤੋਂ ਦੱਸ ਤੁਲਸੀ ਦੇ ਪੱਤੇ ਅਤੇ ਥੋੜ੍ਹੀ ਜਿਹੀ ਮੁਲੱਠੀ ਪਾਉਣੀ ਹੈ ਇਸ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ। ਜਦੋਂ ਤਕ ਪਾਣੀ ਅੱਧਾ ਨਾ ਰਹਿ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਲੈਣਾ ਹੈ।ਰੋਜ਼ਾਨਾ ਇਕ ਚਮਚ ਦੀ ਮਾਤਰਾ ਦੇ ਵਿੱਚ ਤੁਸੀਂ ਇਸ ਦਾ ਸੇਵਨ ਕਰਨਾ ਹੈ।ਤੁਸੀਂ ਸਵੇਰੇ ਸਾਮ ਵੀ ਇਸ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਸਰੀਰ ਦੇ ਵਿੱਚ ਪੈਦਾ ਹੋਈ ਇਨਫੈਕਸ਼ਨ ਖ਼ਤਮ ਹੋ ਜਾਂਦੀ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *