ਦੱਧ ਦੇ ਵਿੱਚ ਭਿਉਂ ਕੇ ਖਾਓ ਇਹ ਚੀਜ਼ਾਂ ਗੋਡੇ ਮੋਢੇ ਜੋੜਾਂ ਦਾ ਦਰਦ ਹੋ ਜਾਵੇਗਾ ਦੂਰ

Latest Update

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਕਿਨ ਨਾਲ ਸੰਬੰਧਿਤ ਸਮੱਸਿਆਵਾਂ ਹੋ ਰਹੀਆਂ ਹਨ।ਇਸ ਤੋਂ ਇਲਾਵਾ ਵਾਲਾਂ ਦਾ ਝੜਨਾ ਜਾਂ ਫਿਰ ਵਾਲਾਂ ਦਾ ਸਫ਼ੈਦ ਹੋਣ ਵਰਗੀਆਂ ਸਮੱਸਿਆਵਾਂ ਵੀ ਸਾਹਮਣੇ ਆ ਰਹੀਆਂ ਹਨ।ਇਹ ਸਭ ਕੁਝ ਕਮਜ਼ੋਰੀ ਕਾਰਨ ਹੀ ਹੁੰਦਾ ਹੈ ਜਿਹੜੇ ਲੋਕਾਂ ਦੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਜਾਂ ਫਿਰ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਵਧ ਜਾਂਦੀ ਹੈ ਇਸ ਕਾਰਨ ਸਰੀਰ ਬਿਮਾਰੀਆਂ ਨਾਲ ਘਿਰ ਜਾਂਦਾ ਹੈ ਅਤੇ

ਅਨੇਕਾਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਅਤੇ ਜੋੜਾਂ ਵਿਚ ਦਰਦ ਰਹਿੰਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਇੱਕ ਗਲਾਸ ਦੁੱਧ ਨੂੰ ਬਰਤਨ ਵਿੱਚ ਪਾ ਕੇ ਅੱਗ ਉੱਤੇ ਰੱਖ ਦਿਓ।ਉਸ ਤੋਂ ਬਾਅਦ ਇਸ ਵਿੱਚ ਇਕ ਚਮਚ ਭੁੰਨੇ ਹੋਏ ਚਿੱਟੇ ਤਿਲ ਪਾ ਦਿਓ ਅਤੇ ਨਾਲ ਹੀ ਚਾਰ ਭਿੱਜੇ ਹੋਏ ਬਦਾਮ ਅਤੇ ਦੋ ਚੁਟਕੀ ਜੈਫਲ

ਪਾਊਡਰ ਪਾਓ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਤੁਸੀਂ ਇਸ ਦਾ ਸੇਵਨ ਕਰਨਾ ਹੈ।ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਦਾ ਸੇਵਨ ਪਾਣੀ ਦੇ ਨਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚਿੱਟੇ ਤਿਲ ਅਤੇ ਬਦਾਮ ਨੂੰ ਚਬਾ ਚਬਾ ਕੇ ਖਾ ਲੈਣਾ ਹੈ ਅਤੇ ਪਾਣੀ ਦੇ ਵਿਚ ਜੈਫਲ ਪਾਊਡਰ ਨੂੰ ਮਿਲਾ ਕੇ ਸੇਵਨ ਕਰਨਾ ਹੈ ਅਜਿਹਾ ਕਰਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਅਨੇਕਾਂ ਸਮੱਸਿਆਵਾਂ ਖ਼ਤਮ ਹੁੰਦੀਆਂ ਹਨ।

Leave a Reply

Your email address will not be published. Required fields are marked *