ਬੁੱਲਾਂ ਦਾ ਰੰਗ ਵੇਖ ਕੇ ਪਤਾ ਲਗਾਓ ਕਿ ਤੁਹਾਨੂੰ ਕਿਹੜੀ ਬਿਮਾਰੀ ਹੈ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਸਾਡੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਤੋਂ ਪਹਿਲਾਂ ਸਾਡਾ ਸਰੀਰ ਸਾਨੂੰ ਸੰਕੇਤ ਦਿੰਦਾ ਹੈ।ਪਰ ਬਹੁਤ ਘੱਟ ਲੋਕ ਅਜਿਹੇ ਹਨ ਜੋ ਇਨ੍ਹਾਂ ਸੰਕੇਤਾਂ ਨੂੰ ਪਹਿਚਾਣ ਪਾਉਂਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਨੂੰ ਵਧਣ ਤੋਂ ਰੋਕ ਸਕਦੇ ਹਨ।ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਆਪਣੇ ਬੁੱਲ੍ਹਾਂ ਨੂੰ ਦੇਖ ਕੇ ਆਪਣੀ ਤਬੀਅਤ ਦਾ ਅੰਦਾਜ਼ਾ ਗ਼ਲਤ

ਤਰੀਕੇ ਨਾਲ ਲਗਾ ਸਕਦੇ ਹਾਂ।ਇੱਕ ਸਾਧਾਰਨ ਵਿਅਕਤੀ ਭਾਵ ਤੰਦਰੁਸਤ ਵਿਅਕਤੀ ਦੇ ਬੁੱਲ੍ਹ ਨਰਮ ਦਿਖਾਈ ਦਿੰਦੇ ਹਨ।ਉਨ੍ਹਾਂ ਦਾ ਰੰਗ ਫਿੱਕਾ ਗੁਲਾਬੀ ਦਿਖਾਈ ਦਿੰਦਾ ਹੈ।ਪਰ ਜੇਕਰ ਤੁਹਾਡੇ ਬੁਲ੍ਹਾਂ ਦਾ ਰੰਗ ਸਫ਼ੈਦ ਹੋ ਰਿਹਾ ਹੈ ਤਾਂ ਤੁਹਾਨੂੰ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਹੋ ਰਹੀ ਹੈ, ਜਿਸ ਕਾਰਨ ਬੁਲ੍ਹਾਂ ਦਾ ਰੰਗ ਬਦਲ ਰਿਹਾ ਹੈ ਕਿਉਂਕਿ ਜਦੋਂ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਹੁੰਦੀ ਹੈ ਤਾਂ ਉਸ ਸਮੇਂ ਸਰੀਰ ਕਮਜ਼ੋਰੀ ਮਹਿਸੂਸ ਕਰਦਾ ਹੈ ਅਤੇ ਬੁੱਲ੍ਹਾਂ ਉੱਤੇ ਵੀ ਇਸ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਤੁਹਾਨੂੰ ਤੁਰੰਤ ਹੀ ਆਪਣੇ ਖ਼ੂਨ ਦੀ ਟੈਸਟਿੰਗ ਕਰਵਾਉਣੀ ਚਾਹੀਦੀ ਹੈ।ਜੇਕਰ ਤੁਹਾਡੇ ਬੁੱਲ੍ਹਾਂ ਦੇ ਆਲੇ ਦੁਆਲੇ ਚਿੱਟੇ ਰੰਗ ਦੀ ਪਰਤ ਬਣ ਰਹੀ ਹੋਵੇ।ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ

ਤੁਹਾਡੇ ਬੁੱਲ੍ਹਾਂ ਦੇ ਆਲੇ ਦੁਆਲੇ ਕੋਈ ਫੰਗਲ ਇਨਫੈਕਸ਼ਨ ਹੋ ਰਹੀ ਹੈ ਇਹ ਮੌਸਮ ਬਦਲਣ ਦੇ ਨਾਲ ਵੀ ਹੋ ਜਾਂਦਾ ਹੈ ਜੇਕਰ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਗਈ ਹੋਵੇ ਜਾਂ ਫਿਰ ਜ਼ਰੂਰਤ ਤੋਂ ਜ਼ਿਆਦਾ ਗਰਮੀ ਪੈਦਾ ਹੋਵੇ ਤਾਂ ਉਸ ਨਾਲ ਵੀ ਬੁੱਲ੍ਹ ਫਟਣ ਲੱਗ ਜਾਂਦੇ ਹਨ।ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਵਾਸਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਇਸ ਤੋਂ ਇਲਾਵਾ ਪੌਸ਼ਟਿਕ ਆਹਾਰ ਖਾਓ।ਗੁਲਕੰਦ ਦਾ ਸੇਵਨ ਕਰਨ ਨਾਲ ਵੀ ਅਜਿਹੀ ਸਮੱਸਿਆ ਖਤਮ ਹੋ ਜਾਂਦੀ ਹੈ ਜਾਂ ਫਿਰ ਧੁਨੀ ਵਿੱਚ ਸਰ੍ਹੋਂ ਦਾ ਤੇਲ ਲਗਾ ਕੇ ਸੌਣ ਨਾਲ ਵੀ ਇਹ ਸਮੱਸਿਆ ਖਤਮ ਹੁੰਦੀ ਹੈ।

Leave a Reply

Your email address will not be published. Required fields are marked *