ਮੂੰਹ ਦੇ ਛਾਲਿਆਂ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਮੂੰਹ ਵਿਚ ਛਾਲੇ ਹੋ ਜਾਂਦੇ ਹਨ ਜਿਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਗਲਤ ਖਾਣ ਪਾਣ ਨਾਲ ਸਰੀਰ ਵਿੱਚ ਜ਼ਰੂਰਤ ਤੋਂ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਵਿਸ਼ੈਲੇ ਪਦਾਰਥ ਵੀ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਕਈ ਵਾਰ ਮੂੰਹ ਦੀ ਚੰਗੀ ਤਰੀਕੇ ਨਾਲ ਸਫ਼ਾਈ ਨਾ ਕਰਨ ਤੇ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਅਜਿਹਾ

ਹੋਣ ਤੋਂ ਬਾਅਦ ਖਾਣ ਪੀਣ ਸਮੇਂ ਬਹੁਤ ਜ਼ਿਆਦਾ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਨੁਸਖੇ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਸਾਡੇ ਘਰ ਦੀ ਰਸੋਈ ਵਿੱਚ ਹੀ ਮਿਲ ਜਾਂਦੀਆਂ ਹਨ।ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਇਕ ਗਲਾਸ ਪਾਣੀ ਨੂੰ ਬਰਤਨ ਵਿੱਚ ਪਾ ਕੇ ਅੱਗ ਉੱਤੇ ਰੱਖ ਦਿਓ।ਉਸ ਤੋਂ ਬਾਅਦ ਇਸ ਵਿੱਚ ਅੱਧਾ ਚਮਚ ਸ਼ੁੱਧ ਹਲਦੀ ਪਾਊਡਰ ਅਤੇ ਅੱਧਾ ਚਮਚ ਸੇਂਧਾ ਨਮਕ ਮਿਲਾ ਦਿਓ ਅਤੇ

ਚੰਗੀ ਤਰ੍ਹਾਂ ਉਬਾਲ ਲਓ।ਉਸ ਤੋਂ ਬਾਅਦ ਤੁਸੀਂ ਇਸ ਨੂੰ ਗਲਾਸ ਦੇ ਵਿਚ ਛਾਣ ਲੈਣਾ ਹੈ ਅਤੇ ਠੰਢਾ ਕਰ ਲੈਣਾ ਹੈ।ਥੋਡ਼੍ਹਾ ਕੋਸਾ ਰਹਿਣ ਤੇ ਤੁਸੀਂ ਇਸ ਨਾਲ ਗਰਾਰੇ ਕਰ ਲੈਣੇ ਹਨ ਭਾਵ ਮੂੰਹ ਦੀ ਚੰਗੀ ਤਰ੍ਹਾਂ ਸਫ਼ਾਈ ਕਰਨੀ ਹੈ। ਮੂੰਹ ਦੇ ਵਿੱਚ ਪਾਣੀ ਨੂੰ ਭਰ ਕੇ ਥੋਡ਼੍ਹਾ ਸਮਾਂ ਰੱਖਣ ਤੋਂ ਬਾਅਦ ਕੁਰਲਾ ਕਰਨਾ ਹੈ ਅਜਿਹਾ ਕਰਨ ਨਾਲ ਮੂੰਹ ਦੇ ਗੰਦੇ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ ਅਤੇ ਮੂੰਹ ਦੇ ਛਾਲੇ ਵੀ ਖ਼ਤਮ ਹੋ ਜਾਂਦੇ ਹਨ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *