ਦਵਾਈਆਂ ਖਾਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ ,ਨਹੀਂ ਪਵੇਗਾ ਪਛਤਾਉਣਾ

Latest Update

ਦੋਸਤੋ ਅਸੀ ਅਕਸਰ ਤੁਹਾਡੇ ਲਈ ਅਜਿਹੀ ਜਾਣਕਾਰੀ ਲੈ ਕੇ ਆਉਂਦੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਬਿਮਾਰੀਆਂ ਨਾਲ ਘਿਰੇ ਹੋਏ ਹਨ ਜਿਸ ਕਾਰਨ ਉਨ੍ਹਾਂ ਨੂੰ ਐਲੋਪੈਥੀ ਦਵਾਈਆਂ ਦਾ ਸੇਵਨ ਕਰਨਾ ਪੈਂਦਾ ਹੈ।ਪਰ ਇਨ੍ਹਾਂ ਦਵਾਈਆਂ ਨੂੰ ਲੈਣ ਸਮੇਂ ਲੋਕ ਕੁਝ ਗਲਤੀਆਂ ਕਰ ਬੈਠਦੇ ਹਨ ਜਿਸ ਦਾ ਖਮਿਆਜ਼ਾ ਵੀ ਉਨ੍ਹਾਂ ਨੂੰ ਭੁਗਤਣਾ ਪੈ ਜਾਂਦਾ ਹੈ।ਦੇਖਿਆ ਜਾਵੇ ਤਾਂ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਕਿਸੇ

ਵੀ ਦਵਾਈ ਦੀ ਐਕਸਪਾਇਰੀ ਡੇਟ ਦੇਖੇ ਬਿਨਾਂ ਹੀ ਉਸ ਦਾ ਇਸਤੇਮਾਲ ਕਰ ਲੈਂਦੇ ਹਨ ਭਾਵ ਦਵਾਈ ਖ਼ਰਾਬ ਹੋ ਚੁੱਕੀ ਹੁੰਦੀ ਹੈ।ਪਰ ਫਿਰ ਵੀ ਉਸ ਨੂੰ ਇਸਤੇਮਾਲ ਵਿਚ ਲਿਆਂਦਾ ਜਾਂਦਾ ਹੈ ਜਿਸ ਕਾਰਨ ਇਹ ਗਲਤ ਅਸਰ ਕਰ ਦਿੰਦੀ ਹੈ।ਇਸ ਤੋਂ ਇਲਾਵਾ ਕਦੇ ਵੀ ਕਿਸੇ ਦਵਾਈ ਨੂੰ ਖਾਲੀ ਪੇਟ ਨਾ ਲਵੋ।ਅਜਿਹਾ ਕਰਨ ਨਾਲ ਵੀ ਸਰੀਰ ਉੱਤੇ ਬੁਰਾ ਅਸਰ ਹੁੰਦਾ ਹੈ ਬਹੁਤ ਘੱਟ ਦਵਾਈਆਂ ਅਜਿਹੀਆਂ ਹੁੰਦੀਆਂ ਹਨ।ਜਿਨ੍ਹਾਂ ਨੂੰ ਖਾਲੀ ਪੇਟ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜਿੰਨਾ ਚਿਰ ਡਾਕਟਰ ਨੇ ਤੁਹਾਨੂੰ ਨਾ ਕਿਹਾ ਹੋਵੇ ਕਿ ਇਸ ਦਾ ਇਸਤੇਮਾਲ ਖਾਲੀ ਪੇਟ ਕਰਨਾ ਹੈ ਤਾਂ ਉਸ ਸਮੇਂ ਤਕ ਅਜਿਹਾ ਨਾ ਕਰੋ।ਕੁਝ ਲੋਕ ਅਜਿਹੇ ਹੁੰਦੇ ਹਨ ਜੋ ਦਵਾਈ ਲੈਣ ਸਮੇਂ ਬਹੁਤ ਘੱਟ ਪਾਣੀ ਦਾ ਸੇਵਨ ਕਰਦੇ ਹਨ।ਇਸ ਨਾਲ ਵੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਸੋ

ਜੇਕਰ ਤੁਸੀਂ ਇੱਕ ਗੋਲੀ ਦਾ ਸੇਵਨ ਕਰਦੇ ਹੋ ਤਾਂ ਉਸ ਸਮੇਂ ਤੁਸੀਂ ਇਕ ਗਲਾਸ ਪਾਣੀ ਦਾ ਸੇਵਨ ਜ਼ਰੂਰ ਕਰੋ।ਇਸ ਨਾਲ ਤੁਹਾਡੇ ਸਰੀਰ ਦੇ ਵਿਚ ਜ਼ਿਆਦਾ ਗਰਮੀ ਪੈਦਾ ਨਹੀਂ ਹੁੰਦੀ।ਇਸ ਤੋਂ ਇਲਾਵਾ ਜੇਕਰ ਤੁਸੀਂ ਬਹੁਤ ਸਾਰੀਆਂ ਗੋਲੀਆਂ ਇਕੱਠੀਆਂ ਹੀ ਸੇਵਨ ਕਰ ਰਹੇ ਹੋ ਤਾਂ ਹੀ ਤੁਸੀਂ ਗਲਤ ਕਰ ਰਹੇ ਹੋ।ਜੇਕਰ ਤੁਸੀਂ ਜ਼ਿਆਦਾ ਗੋਲੀਆਂ ਲੈਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੋਲੀਆਂ ਨੂੰ ਲੈਣ ਸਮੇਂ ਪੰਜ ਦਸ ਮਿੰਟ ਦਾ ਅੰਤਰ ਜ਼ਰੂਰ ਰੱਖੋ।

Leave a Reply

Your email address will not be published. Required fields are marked *