ਰੰਗ ਗੋਰਾ ਕਰਨ ਦੇ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੀ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਾਂਵਲਾ ਰੰਗ ਤੋਂ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਜ਼ਿਆਦਾ ਸਮਾਂ ਧੁੱਪ ਵਿੱਚ ਕੰਮ ਕਰਨ ਜਾਂ ਫਿਰ ਵਧਦੇ ਹੋਏ ਪ੍ਰਦੂਸ਼ਣ ਕਾਰਨ ਰੰਗ ਕਾਲਾ ਹੋਣ ਲੱਗ ਜਾਂਦਾ ਹੈ।ਕਈ ਵਾਰ ਕੁਝ ਲੋਕ ਆਪਣੇ ਚਿਹਰੇ ਵੱਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਇਸ ਨਾਲ ਵੀ ਚਿਹਰੇ ਨਾਲ ਸਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖਾ ਲੈ ਕੇ

ਆਈ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਨੁਸਖੇ ਨੂੰ ਤਿਆਰ ਕਰਨ ਲਈ ਇੱਕ ਕਟੋਰੀ ਵਿੱਚ ਦੋ ਚਮਚ ਕਣਕ ਦਾ ਆਟਾ ਦੋ ਚਮਚ ਚੌਲਾਂ ਦਾ ਆਟਾ ਇੱਕ ਚਮਚ ਸ਼ਹਿਦ ਅਤੇ ਜ਼ਰੂਰਤ ਅਨੁਸਾਰ ਕੱਚਾ ਦੁੱਧ ਮਿਲਾਓ ਭਾਵ ਇਸ ਨੂੰ ਇੱਕ ਪੇਸਟ ਦੇ ਰੂਪ ਵਿੱਚ ਤਿਆਰ ਕਰੋ।ਉਸ ਤੋਂ ਬਾਅਦ

ਇਸ ਪੇਸਟ ਨੂੰ ਤੁਸੀਂ ਆਪਣੇ ਚਿਹਰੇ ਉੱਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ।ਕੁਝ ਸਮਾਂ ਸੁੱਕਣ ਲਈ ਛੱਡ ਦਿਓ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਾਦੇ ਪਾਣੀ ਨਾਲ ਧੋ ਲੈਣਾ ਹੈ।ਤੁਸੀਂ ਦੇਖੋਗੇ ਕਿ ਪਹਿਲੀ ਵਾਰ ਵਿਚ ਹੀ ਤੁਹਾਡੇ ਚਿਹਰੇ ਉੱਤੇ ਨਿਖਾਰ ਆ ਜਾਵੇਗਾ ਅਤੇ ਚਿਹਰੇ ਉੱਤੇ ਜੰਮੀ ਹੋਈ ਗੰਦਗੀ ਉੱਤਰ ਜਾਵੇਗੀ।ਜਿਸ ਨਾਲ ਚਿਹਰੇ ਨਾਲ ਸਬੰਧਤ ਹੋਰਨਾਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ।

Leave a Reply

Your email address will not be published. Required fields are marked *