ਆਪਣੇ ਬੱਚਿਆਂ ਦੇ ਭਾਰ ਨੂੰ ਵਧਾਉਣ ਦੇ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਦੇਖਿਆ ਜਾਵੇ ਤਾਂ ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਬੱਚੇ ਦੁਬਲੇ ਪਤਲੇ ਰਹਿ ਜਾਂਦੇ ਹਨ ਛੋਟੀ ਉਮਰ ਦੇ ਬੱਚੇ ਚੰਗੀ ਤਰ੍ਹਾਂ ਖਾਂਦੇ ਪੀਂਦੇ ਨਹੀਂ ਉਨ੍ਹਾਂ ਦੇ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ ਅਤੇ ਕਈ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ।ਜੇਕਰ ਤੁਹਾਡੇ ਬੱਚੇ ਦਾ ਵੀ ਭਾਰ ਨਹੀਂ ਵਧ ਰਿਹਾ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸਣ ਜਾ ਰਹੇ ਹਾਂ

ਜਿਨ੍ਹਾਂ ਦਾ ਇਸਤੇਮਾਲ ਕਰਕੇ ਭਾਵ ਤੁਸੀਂ ਆਪਣੇ ਬੱਚਿਆਂ ਨੂੰ ਸੇਵਨ ਕਰਾ ਕੇ ਆਪਣੇ ਬੱਚਿਆਂ ਦਾ ਭਾਰ ਵਧਾ ਸਕਦੇ ਹੋ।ਸਭ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਬੱਚੇ ਨੂੰ ਕੇਲੇ ਦਾ ਸੇਵਨ ਕਰਵਾਉਂਦੇ ਹੋ ਤਾਂ ਇਸ ਨਾਲ ਬੱਚੇ ਜਲਦੀ ਤਾਕਤਵਰ ਬਣਦੇ ਹਨ, ਕਿਉਂਕਿ ਕੇਲੇ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਬੱਚਿਆਂ ਦੇ ਵਧਣ ਫੁੱਲਣ ਦੇ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਦਹੀਂ ਦਾ ਸੇਵਨ ਕਰਨ ਨਾਲ ਵੀ ਬੱਚੇ ਜਲਦੀ ਵਧਦੇ ਫੁਲਦੇ ਹਨ।ਕਿਉਂਕਿ ਦਹੀਂ ਦੇ ਵਿਚ ਦੁੱਧ ਨਾਲੋਂ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਇਸ ਨਾਲ ਉਨ੍ਹਾਂ ਦੀਆਂ ਹੱਡੀਆਂ ਮਜ਼ਬੂਤ ਬਣਦੀਆਂ ਹਨ ਅਤੇ

ਮਾਸਪੇਸ਼ੀਆਂ ਦੇ ਵਿਚ ਵੀ ਵਾਧਾ ਹੁੰਦਾ ਹੈ।ਆਲੂ ਦਾ ਸੇਵਨ ਕਰਵਾਉਣ ਨਾਲ ਵੀ ਦੁਬਲੇ ਪਤਲੇ ਸਰੀਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇਸ ਲਈ ਆਲੂ ਨੂੰ ਉਬਾਲ ਕੇ ਬੱਚੇ ਨੂੰ ਖੁਆਉਣ ਨਾਲ ਕਾਫ਼ੀ ਜ਼ਿਆਦਾ ਰਾਹਤ ਬੱਚੇ ਨੂੰ ਮਿਲਦੀ ਹੈ ਜੇਕਰ ਤੁਸੀਂ ਨਾਨ ਵੈਜੀਟੇਰੀਅਨ ਹੋ ਤਾਂ ਤੁਸੀਂ ਆਪਣੇ ਬੱਚੇ ਨੂੰ ਆਂਡੇ ਦਾ ਸੇਵਨ ਵੀ ਕਰਵਾ ਸਕਦੇ ਹੋ।ਇਸ ਨਾਲ ਵੀ ਬੱਚੇ ਦੀ ਤਾਕਤ ਦੇ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਚੰਗੀ ਤਰੀਕੇ ਨਾਲ ਵਧਦਾ ਫੁਲਦਾ ਹੈ।

Leave a Reply

Your email address will not be published. Required fields are marked *