ਦੰਦਾਂ ਨੂੰ ਲੱਗਦਾ ਹੈ ਠੰਢਾ ਗਰਮ ਤਾਂ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਦੰਦਾਂ ਨਾਲ ਸਬੰਧਿਤ ਸਮੱਸਿਆਵਾਂ ਹੋ ਰਹੀਆਂ ਹਨ,ਕਿਉਂਕਿ ਗਲਤ ਖਾਣ ਪਾਣ ਨਾਲ ਮੂੰਹ ਵਿੱਚ ਗੰਦੇ ਬੈਕਟੀਰੀਆ ਪੈਦਾ ਹੁੰਦੇ ਹਨ ਇਸ ਦੌਰਾਨ ਜੇਕਰ ਅਸੀਂ ਆਪਣੇ ਦੰਦਾਂ ਦਾ ਸਹੀ ਤਰੀਕੇ ਨਾਲ ਧਿਆਨ ਨਹੀਂ ਰੱਖਦੇ ਤਾਂ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਜਿਸ ਕਾਰਨ ਦੰਦਾਂ ਨੂੰ ਕੀੜਾ ਲੱਗਣਾ ਦੰਦਾਂ ਨੂੰ ਤੱਤਾ ਠੰਢਾ ਲੱਗਣਾ ਜਾਂ

ਫਿਰ ਦੰਦਾਂ ਦੇ ਵਿੱਚੋਂ ਖ਼ੂਨ ਆਉਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਫਟਕੜੀ ਲੈਣੀ ਹੈ ਇਕ

ਚਮਚ ਦੇ ਕਰੀਬ ਫਟਕੜੀ ਨੂੰ ਤਵੇ ਉੱਤੇ ਰੱਖ ਕੇ ਚੰਗੀ ਤਰ੍ਹਾਂ ਭੁੰਨ ਲੈਣਾ ਹੈ।ਜਦੋਂ ਇਹ ਚਿੱਟੀ ਖਿੱਲ ਵਰਗੀ ਹੋ ਜਾਵੇ ਤਾਂ ਉਸ ਸਮੇਂ ਤੁਸੀਂ ਅੱਗ ਨੂੰ ਬੰਦ ਕਰ ਦੇਣਾ ਹੈ।ਉਸ ਤੋਂ ਬਾਅਦ ਤੁਸੀਂ ਇਸ ਵਿੱਚ ਇੱਕ ਚਮਚ ਜੈਫਲ ਪਾਊਡਰ ਮਿਲਾਉਣਾ ਹੈ ਅਤੇ ਵੀਹ ਲੌਂਗ ਮਿਲਾ ਕੇ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਤਿਆਰ ਕਰ ਲੈਣਾ ਹੈ।ਉਸ ਤੋਂ ਬਾਅਦ ਇਸ ਪਾਊਡਰ ਦੇ ਨਾਲ ਤੁਸੀਂ ਆਪਣੇ ਦੰਦਾਂ ਦੀ ਮਾਲਸ਼ ਕਰ ਸਕਦੇ ਹੋ।ਇਸ ਨਾਲ ਤੁਹਾਡੇ ਦੰਦਾਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *