ਰੰਗ ਨੂੰ ਗੋਰਾ ਕਰਨ ਦੇ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਚਿਹਰੇ ਉੱਤੇ ਆਉਣ ਵਾਲੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨੀ ਰਹਿੰਦੀ ਹੈ,ਕਿਉਂਕਿ ਅੱਜਕੱਲ੍ਹ ਵੱਧਦੇ ਹੋਏ ਪ੍ਰਦੂਸ਼ਣ ਕਾਰਨ ਚਿਹਰੇ ਦਾ ਰੰਗ ਕਾਲਾ ਹੋਣ ਲੱਗ ਜਾਂਦਾ ਹੈ ਜਾਂ ਫਿਰ ਚਿਹਰੇ ਉੱਤੇ ਦਾਗ ਧੱਬੇ ਕਿੱਲ ਮੁਹਾਸੇ ਛਾਈਆਂ ਵਰਗੀ ਸਮੱਸਿਆ ਆ ਜਾਂਦੀ ਹੈ ਗਲਤ ਖਾਣ ਪਾਣ ਨਾਲ ਦੀ ਇਹ ਸਮੱਸਿਆ ਸਾਹਮਣੇ ਆਉਂਦੀਆਂ ਹਨ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ

ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਤਿੰਨ ਤੋਂ ਚਾਰ ਚਮਚ ਚੌਲ ਲੈਣੇ ਹਨ।ਇਨ੍ਹਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਇੱਕ ਬਰਤਨ ਵਿੱਚ ਪਾਓ ਅਤੇ ਚੌਲਾਂ ਤੋਂ ਦੁੱਗਣਾ ਦੁੱਧ ਪਾ ਲਵੋ।ਉਸ ਤੋਂ ਬਾਅਦ ਤੁਸੀਂ ਇਸ ਨੂੰ ਖੀਰ ਦੀ ਤਰ੍ਹਾਂ ਪਕਾ ਲੈਣਾ ਹੈ ਜਦੋਂ ਇਹ ਪੱਕ ਜਾਣ ਤਾਂ ਬਾਅਦ ਵਿਚ ਤੁਸੀਂ ਇਨ੍ਹਾਂ ਨੂੰ ਠੰਢਾ ਕਰ ਲੈਣਾ ਹੈ ਉਸ ਤੋਂ ਬਾਅਦ ਗਰਾਈਂਡਰ ਦੇ ਵਿਚ ਪਾ ਲੈਣਾ ਹੈ। ਚੰਗੀ ਤਰ੍ਹਾਂ ਪੀਸ ਕੇ ਇਕ ਕਰੀਮ ਦੀ ਤਰ੍ਹਾਂ ਤਿਆਰ ਕਰਨਾ ਹੈ।ਬਾਅਦ ਵਿਚ ਤੁਸੀਂ ਇਸ ਨੂੰ ਇੱਕ ਕਟੋਰੀ ਵਿੱਚ ਕੱਢ ਲਵੋ ਅਤੇ ਇਸ ਵਿੱਚ ਇਕ ਚਮਚ ਜੈਤੂਨ ਦਾ ਤੇਲ ਅਤੇ ਡੇਢ ਚਮਚ ਨਾਰੀਅਲ ਦਾ ਤੇਲ ਮਿਲਾ ਲੈਣਾ ਹੈ

ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਤੁਸੀਂ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾਉਣਾ ਹੈ।ਗਰਦਨ ਤੇ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ।ਇਸ ਤੋਂ ਇਲਾਵਾ ਸਰੀਰ ਦੇ ਹੋਰਨਾਂ ਅੰਗਾਂ ਉੱਤੇ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਕੁਝ ਸਮੇਂ ਲਈ ਤੁਸੀਂ ਇਸ ਨੂੰ ਲਗਾ ਕੇ ਰੱਖਣਾ ਹੈ।ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲੈਣਾ ਹੈ ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਆਵੇਗਾ ਅਤੇ ਚਿਹਰੇ ਦੀ ਗੰਦਗੀ ਸਾਫ ਹੋ ਜਾਵੇਗੀ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *