ਕੰਨਾਂ ਵਿਚੋਂ ਮੈਲ ਕੱਢਣ ਦਾ ਸਭ ਤੋਂ ਆਸਾਨ ਤਰੀਕਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਕੰਨ ਨਾਲ ਸੰਬੰਧਿਤ ਸਮੱਸਿਆਵਾਂ ਹੋ ਜਾਂਦੀਆਂ ਹਨ।ਦੇਖਿਆ ਜਾਵੇ ਤਾਂ ਅੱਜਕੱਲ੍ਹ ਦੇ ਵੱਧਦੇ ਹੋਏ ਪ੍ਰਦੂਸ਼ਣ ਕਾਰਨ ਕੰਨ ਦੇ ਵਿਚ ਮੈਲ ਜਮ੍ਹਾ ਹੋ ਜਾਂਦੀ ਹੈ ਜਿਸ ਕਾਰਨ ਹੌਲੀ ਹੌਲੀ ਇਹ ਕੰਨ ਵਿੱਚ ਹੋਣ ਵਾਲੇ ਦਰਦ ਦਾ ਕਾਰਨ ਬਣਦੀ ਹੈ।ਇਸ ਲਈ ਜ਼ਰੂਰੀ ਹੈ ਕਿ ਸਮੇਂ ਸਿਰ ਅਸੀਂ ਆਪਣੇ ਕੰਨਾਂ ਨੂੰ ਸਾਫ ਕਰਦੇ ਰਹੀਏ।ਪਰ ਕਿਸੇ ਵੀ ਗਲਤ ਤਰੀਕੇ ਦਾ ਇਸਤੇਮਾਲ ਨਾ ਕਰੀਏ ਕੰਨ ਵਿੱਚ ਕਦੇ ਵੀ ਕਿਸੇ ਤਿੱਖੀ ਚੀਜ਼ ਦੇ ਨਾਲ ਸਫ਼ਾਈ

ਨਹੀਂ ਕਰਨੀ ਚਾਹੀਦੀ।ਕਿਉਂਕਿ ਇਸ ਨਾਲ ਕੰਨ ਦਾ ਪਰਦਾ ਫਟ ਸਕਦਾ ਹੈ ਅਤੇ ਸਾਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਜੇਕਰ ਤੁਹਾਡੇ ਕੰਨਾਂ ਦੇ ਵਿੱਚ ਬਹੁਤ ਭਿਆਨਕ ਦਰਦ ਹੋ ਰਿਹਾ ਹੋਵੇ ਤਾਂ ਉਸ ਸਮੇਂ ਤੁਸੀਂ ਆਪਣੀ ਰਸੋਈ ਦੇ ਵਿੱਚ ਪਈ ਹੋਈ ਇੱਕ ਚੀਜ਼ ਦੇ ਨਾਲ ਇਸ ਦਾ ਖਾਤਮਾ ਕਰ ਸਕਦੇ ਹੋ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰ੍ਹੋਂ ਦਾ ਤੇਲ ਹਰ ਘਰ ਦੀ ਰਸੋਈ ਦੇ ਵਿੱਚ ਆਮ ਹੀ ਪਾਇਆ ਜਾਂਦਾ ਹੈ।ਜਦੋਂ ਹੀ ਤੁਹਾਡੇ ਕੰਨ ਵਿੱਚ ਦਰਦ ਹੋਵੇ ਤਾਂ ਉਸ ਸਮੇਂ ਤੁਸੀਂ ਇਸ ਤੇਲ ਨੂੰ ਥੋੜ੍ਹਾ ਕੋਸਾ ਕਰ ਲੈਣਾ ਹੈ।ਉਸ ਤੋਂ ਬਾਅਦ ਆਪਣੇ ਕੰਨ ਦੇ ਵਿਚ ਇਸ ਦੀਆਂ ਦੋ ਬੂੰਦਾਂ ਪਾਉਣੀਆਂ ਹਨ ਕੁਝ ਸਮੇਂ ਲਈ ਤੁਸੀਂ ਇੱਕ ਕੰਨ ਦੇ ਵਿੱਚ ਤੇਲ ਪਾ ਕੇ ਟੇਢਾ ਪੈ ਜਾਣਾ ਹੈ।

ਉਸ ਤੋਂ ਬਾਅਦ ਦੂਸਰੇ ਕੰਨਾਂ ਦੇ ਵਿੱਚ ਦੋ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਪਾਉਣੀਆਂ ਹਨ।ਇਸ ਨਾਲ ਕੰਨ ਦੀ ਮੈਲ ਵੀ ਬਾਹਰ ਨਿਕਲ ਜਾਂਦੀ ਹੈ ਅਤੇ ਕੰਨ ਦਾ ਦਰਦ ਵੀ ਖ਼ਤਮ ਹੋ ਜਾਂਦਾ ਹੈ।ਇਸ ਨੁਸਖੇ ਦਾ ਤੁਹਾਡੇ ਸਰੀਰ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਇਸ ਲਈ ਤੁਸੀਂ ਇਸ ਦਾ ਇਸਤੇਮਾਲ ਕਰਕੇ ਆਪਣੇ ਕੰਨ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *