ਦੰਦਾਂ ਦੇ ਕੀੜੇ ਨੂੰ ਬਾਹਰ ਕੱਢਣ ਦਾ ਆਸਾਨ ਅਤੇ ਘਰੇਲੂ ਤਰੀਕਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਦੰਦਾਂ ਨਾਲ ਜੁੜੀਅਾਂ ਹੋਈਅਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਮੂੰਹ ਵਿੱਚ ਬਹੁਤ ਜ਼ਿਆਦਾ ਗੰਦੇ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਅਤੇ ਦੰਦਾਂ ਨੂੰ ਖ਼ਰਾਬ ਕਰਦੇ ਹਨ,ਜਿਸ ਕਾਰਨ ਦੰਦਾਂ ਦੇ ਵਿੱਚ ਕੀੜਾ ਲੱਗਣ ਕਾਰਨ ਦੰਦ ਨਸ਼ਟ ਹੋਣ ਲੱਗ ਜਾਂਦੇ ਹਨ ਅਤੇ ਬਹੁਤ ਜ਼ਿਆਦਾ ਤਕਲੀਫ਼ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ

ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ,ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਸਭ ਤੋਂ ਪਹਿਲਾਂ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਤੁਸੀਂ ਇਕ ਗਲਾਸ ਗੁਣਗੁਣੇ ਪਾਣੀ ਦੇ ਵਿੱਚ ਚਾਰ ਚੁਟਕੀ ਸੇਂਧਾ ਨਮਕ ਮਿਲਾ ਕੇ ਇਸ ਪਾਣੀ ਨਾਲ ਕੁਰਲੇ ਕਰਨੇ ਹਨ।ਇਸ ਨਾਲ ਮੂੰਹ ਦੇ ਗੰਦੇ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ ਅਤੇ ਦੰਦਾਂ ਦੀ ਸਮੱਸਿਆ ਜ਼ਿਆਦਾ ਨਹੀਂ ਵਧਦੀ।ਇਸ ਤੋਂ

ਇਲਾਵਾ ਤੁਸੀਂ ਅੱਧਾ ਚਮਚ ਸਰ੍ਹੋਂ ਦੇ ਤੇਲ ਵਿੱਚ ਥੋੜ੍ਹੀ ਹਲਦੀ ਇਕ ਚੁਟਕੀ ਸੇਂਧਾ ਨਮਕ ਇਕ ਚੁਟਕੀ ਫਟਕੜੀ ਦਾ ਪਾਊਡਰ ਚੰਗੀ ਤਰ੍ਹਾਂ ਮਿਲਾ ਲੈਣਾ ਹੈ।ਉਸ ਤੋਂ ਬਾਅਦ ਤੁਸੀਂ ਇਸ ਮਿਸ਼ਰਣ ਨੂੰ ਉਸ ਜਾੜ ਤੇ ਲਗਾਉਣਾ ਹੈ ਜਿਸ ਵਿਚ ਤੁਹਾਨੂੰ ਦਰਦ ਮਹਿਸੂਸ ਹੋ ਰਿਹਾ ਹੋਵੇ।ਉਸ ਤੋਂ ਬਾਅਦ ਕੁਝ ਸਮੇਂ ਲਈ ਇਸੇ ਤਰ੍ਹਾਂ ਨਾਲ ਇਸ ਨੂੰ ਲੱਗਾ ਰਹਿਣ ਦੇਣਾ ਹੈ।ਬਾਅਦ ਵਿੱਚ ਤੁਸੀਂ ਕੁਰਲਾ ਵੀ ਕਰ ਸਕਦੇ ਹੋ ਅਜਿਹਾ ਕਰਨ ਨਾਲ ਦੰਦਾਂ ਦਾ ਕੀੜਾ ਵੀ ਬਾਹਰ ਨਿਕਲ ਜਾਂਦਾ ਹੈ ਅਤੇ ਦੰਦਾਂ ਨਾਲ ਜੁਡ਼ਿਅਾ ਹੋੲਿਅਾ ਦਰਦ ਖਤਮ ਹੋ ਜਾਂਦਾ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *