ਭਾਰ ਘਟਾਉਣ ਦੇ ਲਈ ਸਵੇਰੇ ਸਵੇਰੇ ਪੀਓ ਇਹ ਜੂਸ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਾਚਨ ਕਿਰਿਆ ਖ਼ਰਾਬ ਹੋਣ ਜਾਂ ਫਿਰ ਮੋਟਾਪੇ ਦੇ ਵਧਣ ਦੀ ਸਮੱਸਿਆ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਅਜਿਹਾ ਹੋਣ ਤੇ ਸਰੀਰ ਕਮਜ਼ੋਰੀ ਅਤੇ ਥਕਾਵਟ ਵੀ ਮਹਿਸੂਸ ਕਰਦਾ ਹੈ ਕਿਉਂਕਿ ਮੋਟਾਪਾ ਵਧਣ ਨਾਲ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਸਹੀ ਤਰੀਕੇ ਨਾਲ ਨਹੀਂ ਹੁੰਦੀਆਂ।ਸੋ ਜੇਕਰ ਤੁਹਾਨੂੰ ਵੀ ਅਜਿਹੀ ਕੋਈ

ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ,ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਖਾਣ ਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋ ਚਮਚ ਰਾਗੀ ਦਾ ਆਟਾ ਤਿੰਨ ਚਮਚ ਤਾਜ਼ੇ ਦਹੀਂ ਕੁਝ ਪੱਤੀਆਂ ਤਾਜ਼ੇ ਪੁਦੀਨੇ ਦੀਆਂ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਅੱਧਾ ਚਮਚ ਕਾਲੀ ਮਿਰਚ ਅਤੇ ਸਵਾਦ ਅਨੁਸਾਰ ਕਾਲਾ ਨਮਕ ਚਾਹੀਦਾ ਹੈ।ਸਭ ਤੋਂ ਪਹਿਲਾਂ ਤੁਸੀਂ ਦੋ ਚਮਚ ਰਾਗੀ ਦੇ ਆਟੇ ਵਿਚ

ਅੱਧਾ ਕੱਪ ਪਾਣੀ ਪਾ ਲੈਣਾ ਹੈ ਅਤੇ ਚੰਗੀ ਤਰ੍ਹਾਂ ਮਿਲਾ ਲੈਣਾ ਹੈ। ਉਸ ਤੋਂ ਬਾਅਦ ਕੜਾਹੀ ਵਿੱਚ ਇੱਕ ਕੱਪ ਪਾਣੀ ਪਾਕੇ ਅੱਗ ਉੱਤੇ ਰੱਖ ਕੇ ਚੰਗੀ ਤਰ੍ਹਾਂ ਇਸ ਨੂੰ ਪਕਾ ਲੈਣਾ ਹੈ। ਜਦੋਂ ਤਕ ਇਹ ਗਾੜ੍ਹਾ ਨਾ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਠੰਡਾ ਕਰਕੇ ਮਿਕਸੀ ਵਿੱਚ ਪਾ ਲੈਣਾ ਹੈ ਅਤੇ ਬਾਕੀ ਬਚੀਆਂ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਪਾ ਲੈਂਦੀਆਂ ਹਨ।ਉਸ ਤੋਂ ਬਾਅਦ ਮਿਕਸੀ ਨੂੰ ਚਲਾ ਕੇ ਤੁਸੀਂ ਇਸ ਦਾ ਸੇਕ ਤਿਆਰ ਕਰ ਲੈਣਾ ਹੈ ਤੁਸੀਂ ਇਸ ਨੂੰ ਪਤਲਾ ਕਰਨ ਵਾਸਤੇ ਇਸ ਵਿੱਚ ਅੱਧਾ ਕੱਪ ਪਾਣੀ ਵੀ ਪਾ ਸਕਦੇ ਹੋ ਇਹ ਨੁਸਖਾ ਵਰਤਣ ਨਾਲ ਤੁਹਾਡਾ ਮੋਟਾਪਾ ਘਟਣ ਲੱਗ ਜਾਵੇਗਾ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *