ਮਾਈਗ੍ਰੇਨ ਅਤੇ ਨਜ਼ਲੇ ਜ਼ੁਕਾਮ ਦਾ ਪੱਕਾ ਇਲਾਜ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਮਾਈਗ੍ਰੇਨ ਸਿਰਦਰਦ ਨਜ਼ਲਾ ਜ਼ੁਕਾਮ ਨੀਂਦ ਨਾ ਆਉਣਾ ਅੱਖਾਂ ਦੀ ਰੌਸ਼ਨੀ ਦਾ ਕਮਜ਼ੋਰ ਹੋਣਾ ਯਾਦਦਾਸ਼ਤ ਸ਼ਕਤੀ ਘਟਣਾ ਜਾਂ ਸਰੀਰਕ ਕਮਜ਼ੋਰੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ

ਛੁਟਕਾਰਾ ਪਾ ਲਵੋਗੇ।ਇਸ ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਇੱਕ ਨਾਰੀਅਲ ਦਾ ਸਾਬਤ ਗੁੱਟ ਲਓ।ਉਸ ਦੇ ਵਿੱਚ ਇੱਕ ਛੋਟਾ ਜਿਹਾ ਛੇਦ ਕਰ ਲਵੋ ਉਸ ਤੋਂ ਬਾਅਦ ਇਸ ਨੂੰ ਖਸਖਸ ਦੇ ਨਾਲ ਭਰ ਲਵੋ ਅਤੇ ਜੋ ਛੇਦ ਕੀਤਾ ਸੀ ਉਸ ਨੂੰ ਬੰਦ ਕਰੋ ਅਤੇ ਗਿੱਲੇ ਆਟੇ ਦੀ ਸਹਾਇਤਾ ਦੇ ਨਾਲ ਬਿਲਕੁਲ ਬੰਦ ਕਰੋ।ਉਸ ਤੋਂ ਬਾਅਦ ਤੁਸੀਂ ਇੱਕ ਬਰਤਨ ਦੇ ਵਿਚ ਇਕ ਕਿਲੋ ਦੇ ਕਰੀਬ ਦੁੱਧ ਪਾਉਣਾ ਹੈ ਅਤੇ ਇਸ ਖਸਖਸ ਵਾਲੇ ਨਾਰੀਅਲ ਨੂੰ ਉਸ ਦੇ ਵਿੱਚ ਪਾ ਦੇਣਾ ਹੈ।ਚੰਗੀ ਤਰ੍ਹਾਂ ਇਸ ਨੂੰ ਉਬਾਲਦੇ ਰਹਿਣਾ ਹੈ ਇੱਥੇ ਤੁਹਾਡਾ ਦੋ ਢਾਈ ਕਿਲੋ ਦੁੱਧ ਇਸਤੇਮਾਲ ਹੋ ਜਾਵੇਗਾ।

ਉਸ ਤੋਂ ਬਾਅਦ ਤੁਸੀਂ ਇਸ ਪਕਾਏ ਹੋਏ ਖਸਖਸ ਵਾਲੇ ਨਾਰੀਅਲ ਨੂੰ ਦੋਹਰੀ ਡੰਡੇ ਦੀ ਸਹਾਇਤਾ ਦੇ ਨਾਲ ਦਰਦਰਾ ਜਿਹਾ ਪੀਸ ਲੈਣਾ ਹੈ ਜੇਕਰ ਤੁਹਾਨੂੰ ਸ਼ੂਗਰ ਨਹੀਂ ਹੈ ਤਾਂ ਤੁਸੀਂ ਇਸ ਦੇ ਵਿੱਚ ਸਵਾਦ ਅਨੁਸਾਰ ਸ਼ੱਕਰ ਵੀ ਮਿਲਾ ਸਕਦੇ ਹੋ।ਜੇਕਰ ਇੱਕ ਜਾਂ ਦੋ ਚਮਚ ਦੀ ਮਾਤਰਾ ਦੇ ਵਿੱਚ ਤੁਸੀਂ ਇਸ ਦਾ ਰੋਜ਼ਾਨਾ ਦੁੱਧ ਦੇ ਨਾਲ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਅਤੇ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।ਉਪਰੋਕਤ ਸਾਰੀਆਂ ਸਮੱਸਿਆਵਾਂ ਇਸ ਨੁਸਖ਼ੇ ਨਾਲ ਖ਼ਤਮ ਕੀਤੀਆਂ ਜਾ ਸਕਦੀਆਂ ਹਨ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *