ਪਾਟੀਆਂ ਹੋਈਆਂ ਹੱਡੀਆਂ ਨੂੰ ਠੀਕ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਅੱਡੀਆਂ ਫੱਟਣ ਦੀ ਸਮੱਸਿਆ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਮੌਸਮ ਬਦਲਣ ਸਮੇਂ ਵੀ ਅਜਿਹੀ ਸਮੱਸਿਆ ਆਉਂਦੀ ਹੈ।ਇਸ ਤੋਂ ਇਲਾਵਾ ਸਰਦੀਆਂ ਦੇ ਵਿੱਚ ਇਹ ਸਮੱਸਿਆ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿਸ ਕਾਰਨ ਅੱਡੀਆਂ ਦੇ ਵਿੱਚੋਂ ਖ਼ੂਨ ਵੀ ਆਉਣ ਲੱਗਦਾ ਹੈ।ਜੇਕਰ

ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਸਭ ਤੋਂ ਪਹਿਲਾਂ ਰਾਤ ਦੇ ਸਮੇਂ ਤੁਸੀਂ ਆਪਣੇ ਪੈਰਾਂ ਨੂੰ ਗਰਮ ਪਾਣੀ ਦੇ ਨਾਲ ਧੋ ਲਵੋ ਉਸ ਤੋਂ ਬਾਅਦ ਤੌਲੀਏ ਦੇ ਨਾਲ ਸਾਫ ਕਰ ਲਓ।ਬਾਅਦ ਵਿੱਚ ਤੁਸੀਂ ਆਪਣੇ ਪੈਰਾਂ ਉੱਤੇ ਚੰਗੀ ਤਰ੍ਹਾਂ ਨਾਲ ਨਾਰੀਅਲ ਜਾਂ ਫਿਰ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰੋ।ਇਸ ਤੋਂ ਅਗਲੇ ਨੁਸਖੇ ਨੂੰ ਤਿਆਰ ਕਰਨ ਲਈ ਦੋ ਚਮਚ ਚੌਲਾਂ ਦਾ ਆਟਾ ਇਕ ਚਮਚ ਸ਼ਹਿਦ ਅਤੇ ਦੋ ਚਮਚ ਜੈਤੂਨ ਦਾ ਤੇਲ ਮਿਲਾ ਲਵੋ।ਇਸ ਪੇਸਟ ਨੂੰ ਆਪਣੀਆਂ ਅੱਡੀਆਂ ਉੱਤੇ ਚੰਗੀ ਤਰ੍ਹਾਂ ਲਗਾਓ ਇਸ ਨਾਲ ਵੀ ਅੱਡੀਆਂ ਦੇ ਫਟਣ ਤੋਂ

ਛੁਟਕਾਰਾ ਪਾਇਆ ਜਾ ਸਕਦਾ ਹੈ।ਨਿੰਮ ਦੇ ਪੱਤਿਆਂ ਵਿੱਚ ਇੱਕ ਚਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਕੁੱਟ ਲਵੋ ਉਸ ਤੋਂ ਬਾਅਦ ਇਸ ਪੇਸਟ ਨੂੰ ਆਪਣੀਆਂ ਫਟੀਆਂ ਹੋਈਆਂ ਅੱਡੀਆਂ ਤੇ ਲਗਾਓ ਅਤੇ ਕੁਝ ਸਮਾਂ ਲਗਾਉਣ ਤੋਂ ਬਾਅਦ ਆਪਣੀਆਂ ਅੱਡੀਆਂ ਨੂੰ ਪਾਣੀ ਨਾਲ ਧੋ ਲਵੋ।ਇਸ ਨਾਲ ਵੀ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।ਇਸ ਤੋਂ ਇਲਾਵਾ ਰਾਤ ਦੇ ਸਮੇਂ ਬਾਲਟੀ ਵਿੱਚ ਪਾਣੀ ਪਾ ਲਵੋ ਨਾਲ ਹੀ ਇਸ ਵਿੱਚ ਥੋੜ੍ਹਾ ਦੁੱਧ ਅਤੇ ਨਿੰਬੂ ਮਿਲਾਓ ਅਤੇ ਆਪਣੇ ਪੈਰਾਂ ਨੂੰ ਕੁਝ ਸਮੇਂ ਦੇ ਲਈ ਇਸ ਪਾਣੀ ਦੇ ਵਿੱਚ ਰੱਖੋ ਬਾਅਦ ਵਿੱਚ ਸਾਦੇ ਪਾਣੀ ਨਾਲ ਆਪਣੇ ਪੈਰਾਂ ਨੂੰ ਧੋ ਲਓ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *