ਗੱਲਾਂ ਨੂੰ ਲਾਲ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਚਮੜੀ ਫਟਣ ਦੀ ਸਮੱਸਿਆ ਹੋ ਜਾਂਦੀ ਹੈ ਮੌਸਮ ਬਦਲਣ ਸਮੇਂ ਇਹ ਸਮੱਸਿਆ ਆਮ ਹੋ ਜਾਂਦੀ ਹੈ ਜਿਸ ਨਾਲ ਚਿਹਰੇ ਦੀ ਚਮੜੀ ਫਟਦੀ ਹੈ ਅਤੇ ਗੱਲਾਂ ਬਿਲਕੁਲ ਹੀ ਫਟ ਜਾਂਦੀਆਂ ਹਨ ਜਿਸ ਕਾਰਨ ਚਿਹਰਾ ਬਹੁਤ ਭੱਦਾ ਦਿਖਾਈ ਦਿੰਦਾ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ

ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਨ੍ਹਾਂ ਨੁਸਖਿਆਂ ਦਾ ਇਸਤੇਮਾਲ ਕਰਨ ਨਾਲ ਤੁਸੀਂ ਆਪਣੇ ਗੱਲਾਂ ਦੀ ਲਾਲੀ ਵੀ ਵਧਾ ਸਕਦੇ ਹੋ ਅਤੇ ਚਿਹਰੇ ਨਾਲ ਜੁੜੀਆਂ ਹੋਈਆਂ ਹੋਰ ਸਮੱਸਿਆਵਾਂ ਵੀ ਖ਼ਤਮ ਕੀਤੀਆਂ ਜਾ ਸਕਦੀਆਂ ਹਨ।ਸਭ ਤੋਂ ਪਹਿਲਾਂ ਤੁਸੀਂ ਚੁਕੰਦਰ ਦਾ ਇਸਤੇਮਾਲ ਕਰਕੇ ਆਪਣੇ ਚਿਹਰੇ ਨਾਲ ਜੁੜੀਅਾਂ ਹੋਈਅਾਂ ਸਮੱਸਿਆਵਾਂ ਨੂੰ ਖ਼ਤਮ ਕਰ ਸਕਦੇ ਹੋ।ਇਸ ਵਾਸਤੇ ਤੁਸੀਂ ਪਲਾਂ ਚੁਕੰਦਰ ਨੂੰ ਉਬਾਲ ਲਓ ਉਸ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਮਸਲ ਕੇ ਇਕ ਪੇਸਟ ਤਿਆਰ ਕਰੋ।ਇਸ ਵਿੱਚ ਇਕ ਚਮਚ ਕਿਉਲੀਨ ਦਾ ਪਾਊਡਰ ਮਿਲਾ ਲਵੋ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਪੇਸਟ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾਉਣਾ ਹੈ।ਵੀਹ ਮਿੰਟ ਲੱਗੇ ਰਹਿਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਚਿਹਰਾ ਧੋ ਲੈਣਾ ਹੈ।ਇਸ ਤੋਂ ਇਲਾਵਾ ਇੱਕ ਹੋਰ ਤਰੀਕੇ ਨਾਲ ਵੀ ਤੁਸੀਂ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਵਾਸਤੇ ਤੁਸੀਂ ਜ਼ਰੂਰਤ ਅਨੁਸਾਰ ਮਸਰ ਦੀ ਦਾਲ

ਨੂੰ ਲੈ ਕੇ ਦੁੱਧ ਵਿੱਚ ਭਿਗੋ ਦਵੋ ਵੀਹ ਮਿੰਟ ਤੱਕ ਭਿੱਜੇ ਰਹਿਣ ਦਿਓ।ਉਸ ਤੋਂ ਬਾਅਦ ਦੁੱਧ ਸਮੇਤ ਹੀ ਮਸਰ ਦੀ ਦਾਲ ਨੂੰ ਪੀਸ ਲਵੋ ਉਸ ਤੋਂ ਬਾਅਦ ਇਸ ਵਿਚ ਇਕ ਚਮਚ ਕਿਓਲੀਨ ਦਾ ਪਾਊਡਰ ਮਿਲਾਓ ਅਤੇ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾ ਕੇ ਰੱਖੋ ਵੀਹ ਮਿੰਟ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਧੋ ਸਕਦੇ ਹੋ।ਇਸ ਨਾਲ ਵੀ ਤੁਹਾਨੂੰ ਕਾਫ਼ੀ ਜ਼ਿਆਦਾ ਫ਼ਾਇਦਾ ਮਿਲੇਗਾ ਇਨ੍ਹਾਂ ਨੁਸਖਿਆਂ ਦੇ ਤੁਹਾਡੇ ਚਿਹਰੇ ਉੱਤੇ ਕਿਸੇ ਵੀ ਪ੍ਰਕਾਰ ਦੇ ਕੁਝ ਸਾਈਡ ਇਫੈਕਟ ਨਹੀਂ ਹੋਣਗੇ, ਬਲਕਿ ਚਿਹਰੇ ਨਾਲ ਜੁਡ਼ੀਅਾਂ ਹੋੲੀਅਾਂ ਅਨੇਕਾਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *