ਸਪੈਸ਼ਲ ਗਰਮ ਮਸਾਲਾ ਬਣਾਉਣ ਲਈ ਵਰਤੋਂ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਹੋ ਰਹੀਆਂ ਹਨ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਦੇ ਸਰੀਰ ਦੀ ਕਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਬਹੁਤ ਜਲਦੀ ਇਨਫੈਕਸ਼ਨ ਹੁੰਦੀ ਹੈ ਅਤੇ ਖਾਂਸੀ ਜ਼ੁਕਾਮ ਵਰਗੀਆਂ ਸਮੱਸਿਆਵਾਂ ਆਮ ਹੀ ਰਹਿੰਦੀਆਂ ਹਨ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਖਾਣਾ ਬਣਾਉਣ ਸਮੇਂ ਗਰਮ

ਮਸਾਲੇ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਘੱਟ ਕਰ ਸਕਦੇ ਹੋ। ਪਰ ਇੱਥੇ ਜ਼ਰੂਰੀ ਇਹ ਹੈ ਕਿ ਤੁਸੀਂ ਇਹ ਗਰਮ ਮਸਾਲਾ ਆਪਣੇ ਘਰ ਵਿੱਚ ਹੀ ਤਿਆਰ ਕਰਨਾ ਹੈ।ਕਿਉਂਕਿ ਬਾਜ਼ਾਰਾਂ ਦੇ ਵਿੱਚੋਂ ਮਿਲਣ ਵਾਲੇ ਗਰਮ ਮਸਾਲੇ ਦੇ ਵਿੱਚ ਮਿਲਾਵਟ ਹੁੰਦੀ ਹੈ ਜਾਂ ਫਿਰ ਕੁਝ ਕੈਮੀਕਲ ਪਾ ਦਿੱਤੇ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਸਿਹਤ ਨੂੰ ਚੰਗਾ ਬਣਾਉਣ ਵਾਲਾ ਗਰਮ ਮਸਾਲਾ ਤੁਸੀਂ ਕਿਸ ਤਰੀਕੇ ਨਾਲ ਤਿਆਰ ਕਰ ਸਕਦੇ ਹੋ। ਇਸ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਗਰਮ ਮਸਾਲੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇੱਕ ਪੈਨ ਦੇ ਵਿਚ ਦੋ ਚੱਮਚ ਸੁੱਕਾ ਧਨੀਆ

ਇਕ ਚਮਚ ਸੌਂਫ ਇੱਕ ਚਮਚ ਜ਼ੀਰਾ ਦੋ ਤੇਜਪੱਤੇ ਦੋ ਟੁਕੜੇ ਦਾਲਚੀਨੀ ਦੋ ਵੱਡੀਆਂ ਇਲਾਇਚੀਆਂ ਪੰਜ ਛੇ ਲੌਂਗ ਚਾਰ ਦਾਣੇ ਛੋਟੀ ਇਲਾਇਚੀ ਦੇ ਦੋ ਫੁੱਲ ਜਾਵਿੱਤਰੀ ਦੇ ਚਾਰ ਕਸ਼ਮੀਰੀ ਲਾਲ ਮਿਰਚਾਂ ਦੋ ਚਮਚ ਖਸਖਸ ਦੋ ਚੱਮਚ ਸੁੱਕਾ ਗੁਲਾਬ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸੇਕ ਲਗਵਾ ਲਵੋ।ਉਸ ਤੋਂ ਬਾਅਦ ਮਿਕਸੀ ਵਿੱਚ ਪਾ ਕੇ ਦਰਦਰਾ ਪੀਸ ਲਵੋ ਨਾਲ ਹੀ ਤੁਸੀਂ ਇਸ ਵਿੱਚ ਇੱਕ ਚਮਚ ਸੁੰਢ ਅਤੇ ਅੱਧਾ ਚਮਚ ਹਲਦੀ ਪਾ ਲੈਣੀ ਹੈ। ਜੇਕਰ ਇਸ ਮਸਾਲੇ ਦਾ ਇਸਤੇਮਾਲ ਤੁਸੀਂ ਖਾਣਾ ਬਣਾਉਣ ਸਮੇਂ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *