ਮੂੰਗਫਲੀ ਖਾਣ ਦੇ ਫਾਇਦੇ ਜਾਣ ਕੇ ਤੁਸੀਂ ਹੋ ਜਾਵੋਗੇ ਬੇਹੱਦ ਹੈਰਾਨ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਦੁਬਲੇ ਪਤਲੇ ਸਰੀਰ ਹੋਣ ਕਾਰਨ ਕਮਜ਼ੋਰੀ ਮਹਿਸੂਸ ਹੁੰਦੀ ਹੈ।ਇਸ ਤੋਂ ਇਲਾਵਾ ਵਾਲਾਂ ਦਾ ਝੜਨਾ ਅੱਖਾਂ ਦੀ ਰੋਸ਼ਨੀ ਦਾ ਘਟਣਾ ਚਿਹਰੇ ਤੇ ਝੁਰੜੀਆਂ ਆਉਣਾ ਹੱਥਾਂ ਪੈਰਾਂ ਦਾ ਸੁੰਨ ਹੋਣਾ ਜਾਂ ਫਿਰ ਪਾਚਣ ਕਿਰਿਆ ਦੇ ਖ਼ਰਾਬ ਹੋਣ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਰਹਿੰਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਮੂੰਗਫਲੀ ਦਾ ਸੇਵਨ ਕਰਦੇ

ਹੋ ਤਾਂ ਇਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਮੂੰਗਫਲੀ ਵਿੱਚ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਤਾਕਤਵਰ ਬਣਾਉਣ ਵਿੱਚ ਮਦਦਗਾਰ ਸਾਬਿਤ ਹੁੰਦੀ ਹੈ।ਸੋ ਜੇਕਰ ਤੁਸੀਂ ਆਪਣੇ ਸਰੀਰ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਕਟੋਰੀ ਮੂੰਗਫਲੀ ਦਾ ਰੋਜ਼ਾਨਾ ਸੇਵਨ ਕਰੋ।ਇਸ ਤੋਂ ਇਲਾਵਾ ਮੂੰਗਫਲੀ ਦੇ ਲੱਡੂ ਬਣਾ ਕੇ ਵੀ ਖਾਧੇ ਜਾ ਸਕਦੇ ਹਨ।ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹਨ ਅਤੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਇਸ ਵਾਸਤੇ ਤੁਸੀਂ ਇਕ ਕਟੋਰੀ ਮੂੰਗਫਲੀ ਨੂੰ ਭੁੰਨ ਲਓ।ਉਸ ਤੋਂ ਬਾਅਦ ਇੱਕ ਕਟੋਰੀ ਫੁੱਲ ਮਖਾਣਿਆਂ ਨੂੰ ਵੀ ਭੁੰਨ ਲਓ।ਉਸ ਤੋਂ ਬਾਅਦ ਦੋਨਾਂ ਨੂੰ ਪੀਸ ਕੇ ਪਾਊਡਰ ਤਿਆਰ ਕਰੋ ਬਾਅਦ

ਵਿੱਚ ਇੱਕ ਕੜਾਈ ਦੇ ਵਿੱਚ ਦੋ ਚਮਚ ਦੇਸੀ ਘਿਓ ਪਾ ਕੇ ਅੱਧਾ ਕਟੋਰੀ ਗੁੜ ਅਤੇ ਇੱਕ ਕੱਪ ਪਾਣੀ ਪਾ ਕੇ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਚਾਸ਼ਨੀ ਤਿਆਰ ਕਰੋ।ਇਸ ਵਿਚ ਫੁੱਲ ਮਖਾਣੇ ਅਤੇ ਮੂੰਗਫਲੀ ਦਾ ਪਾਊਡਰ ਮਿਲਾ ਲਓ।ਉਸ ਤੋਂ ਬਾਅਦ ਤੁਸੀਂ ਇਸ ਦੇ ਲੱਡੂ ਬਣਾ ਲੈਣੇ ਹਨ ਰੋਜ਼ਾਨਾ ਇੱਕ ਲੱਡੂ ਦਾ ਸੇਵਨ ਦੁੱਧ ਦੇ ਨਾਲ ਕਰੋ।ਇਸ ਨਾਲ ਤੁਹਾਡਾ ਸਰੀਰ ਤਾਕਤਵਰ ਬਣੇਗਾ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਤੁਸੀਂ ਦੂਰ ਰਹਿ ਸਕੋਗੇ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *