ਕਮਰ ਦਰਦ ਨੂੰ ਠੀਕ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਕਮਰ ਦਰਦ ਦੀ ਸਮੱਸਿਆ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਇਸ

ਨੁਸਖ਼ੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ,ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਨੁਸਖੇ ਨੂੰ ਤਿਆਰ ਕਰਨ ਵਾਸਤੇ ਇੱਕ ਕਟੋਰੀ ਦੁੱਧ ਅਤੇ ਇੱਕ ਕਟੋਰੀ ਕਣਕ ਦਾ ਆਟਾ ਲਓ।ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਪਾਸੇ ਰੱਖੋ ਉਸ ਤੋਂ ਬਾਅਦ ਤੁਸੀਂ ਇੱਕ ਕੜਾਈ ਦੇ ਵਿੱਚ ਦੋ ਚਮਚ ਦੇਸੀ ਘਿਓ ਪਾ ਕੇ ਜ਼ਰੂਰਤ ਅਨੁਸਾਰ ਡਰਾਈਫਰੂਟ ਭੁੰਨ ਲੈਣੇ ਹਨ ਅਤੇ ਨਾਲ ਹੀ ਦੋ ਚੱਮਚ ਕਿੱਕਰ ਦੀ ਗੋਂਦ ਨੂੰ ਵੀ ਭੁੰਨ ਲੈਣਾ ਹੈ।ਨਾਲ ਹੀ ਇੱਕ ਚਮਚ ਕਮਰਕੱਸ ਨੂੰ ਵੀ

ਭੁੰਨ ਲੈਣਾ ਹੈ।ਇਸ ਤੋਂ ਇਲਾਵਾ ਤੁਸੀਂ ਇਕ ਕਟੋਰੀ ਤੋਂ ਥੋੜ੍ਹੀ ਜਿਹੀ ਘੱਟ ਮਾਤਰਾ ਦੇ ਵਿੱਚ ਗੁੜ ਲੈਣਾ ਹੈ ਅਤੇ ਇਸ ਦੀ ਚਾਸ਼ਨੀ ਤਿਆਰ ਕਰ ਲੈਣੀ ਹੈ।ਇਸ ਚਾਸ਼ਨੀ ਦੇ ਵਿਚ ਤੁਸੀਂ ਦੁੱਧ ਅਤੇ ਆਟੇ ਨੂੰ ਘਿਓ ਵਿੱਚ ਭੁੰਨ ਕੇ ਮਿਲਾਉਣਾ ਹੈ।ਉਸ ਤੋਂ ਇਲਾਵਾ ਭੁੰਨੇ ਹੋਏ ਡਰਾਈਫਰੂਟ ਕਮਰਕੱਸ ਤੇ ਗੂੰਦ ਨੂੰ ਵੀ ਮਿਲਾ ਦੇਣਾ ਹੈ।ਉਸ ਤੋਂ ਬਾਅਦ ਤੁਸੀਂ ਇਸ ਨੂੰ ਥੋੜ੍ਹਾ ਸੇਕ ਲਵਾ ਕੇ ਇਸ ਦੇ ਲੱਡੂ ਬਣਾ ਲੈਣੇ ਹਨ ਅਤੇ ਰੋਜ਼ਾਨਾ ਇੱਕ ਲੱਡੂ ਦਾ ਸੇਵਨ ਇੱਕ ਗਲਾਸ ਕੋਸੇ ਦੁੱਧ ਨਾਲ ਕਰਨਾ ਹੈ।

ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨਵੇਂ ਨਵੇਂ ਨੁਸਖੇ ਲੈ ਕੇ ਆਉਂਦੇ ਹਾਂ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਇਸ ਤਰ੍ਹਾਂ ਦੇ ਹੋਰ ਨੁਸਖੇ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ।ਇਸ ਤੋਂ ਇਲਾਵਾ ਤੁਸੀਂ ਆਪਣੇ ਸੁਝਾਅ ਕੁਮੈਂਟ ਬਾਕਸ ਦੇ ਵਿਚ ਸਾਂਝੇ ਕਰ ਸਕਦੇ ਹੋ। ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਵੀ ਸਾਂਝਾ ਕਰ ਸਕਦੇ ਹੋ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣ।

Leave a Reply

Your email address will not be published. Required fields are marked *