ਪਿੰਪਲਜ਼ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

Latest Update

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਚਿਹਰੇ ਉੱਤੇ ਪਿੰਪਲ ਦੀ ਸਮੱਸਿਆ ਹੋ ਰਹੀ ਹੈ ਭਾਵ ਉਨ੍ਹਾਂ ਦੇ ਚਿਹਰੇ ਉੱਤੇ ਫਿਨਸੀਆਂ ਵਾਰ ਵਾਰ ਹੁੰਦੀਆਂ ਹਨ ਜਿਸ ਕਾਰਨ ਚਿਹਰੇ ਉੱਤੇ ਦਾਗ ਧੱਬੇ ਕਿੱਲ ਮੁਹਾਸੇ ਛਾਈਆਂ ਵਰਗੀ ਸਮੱਸਿਆ ਆ ਜਾਂਦੀ ਹੈ।ਇਹ ਬਹੁਤ ਸਾਰੇ ਕਾਰਨਾਂ ਕਰਕੇ ਹੁੰਦੀ ਹੈ ਵੱਧਦੇ ਹੋਏ ਪ੍ਰਦੂਸ਼ਣ ਜਾਂ ਫਿਰ ਗਲਤ ਖਾਣ ਪੀਣ ਨਾਲ ਅਜਿਹੀ ਸਮੱਸਿਆ ਆਮ ਹੀ ਹੋ ਜਾਂਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ

ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਵਧਾ ਸਕਦੇ ਹੋ।ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ।ਉਸ ਤੋਂ ਬਾਅਦ ਇਸ ਨੂੰ ਭਾਫ਼ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਉੱਤੇ ਗੁਲਾਬ ਜਲ ਲਗਾ ਲੈਣਾ ਹੈ। ਰੂੰ ਦੀ ਸਹਾਇਤਾ ਦੇ ਨਾਲ ਤੁਸੀਂ ਗੁਲਾਬ ਜਲ ਨੂੰ ਆਪਣੇ ਚਿਹਰੇ ਉੱਤੇ ਚੰਗੀ ਤਰ੍ਹਾਂ ਲਗਾਉਣਾ ਹੈ ਇਸ ਤੋਂ ਇਲਾਵਾ ਤੁਸੀਂ ਐਲੋਵੇਰਾ ਜੈੱਲ ਦਾ

ਇਸਤੇਮਾਲ ਵੀ ਕਰ ਸਕਦੇ ਹੋ। ਬਾਅਦ ਵਿਚ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਦੇ ਨਾਲ ਧੋ ਲੈਣਾ ਹੈ।ਉਸ ਤੋਂ ਬਾਅਦ ਤੁਸੀਂ ਇਕ ਕਟੋਰੀ ਵਿੱਚ ਇੱਕ ਵੱਡਾ ਚਮਚ ਮੁਲਤਾਨੀ ਮਿੱਟੀ ਇੱਕ ਛੋਟਾ ਚੱਮਚ ਹਲਦੀ ਅੱਧਾ ਚਮਚ ਸ਼ਹਿਦ ਅਤੇ ਜ਼ਰੂਰਤ ਅਨੁਸਾਰ ਗੁਲਾਬਜਲ ਮਿਲਾਉਣਾ ਹੈ ਅਤੇ ਇਸ ਨੂੰ ਇੱਕ ਪੇਸਟ ਦੇ ਰੂਪ ਵਿਚ ਤਿਆਰ ਕਰਨਾ ਹੈ।ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਉੱਤੇ ਇਸ ਪੇਸਟ ਨੂੰ ਲਗਾਉਣਾ ਹੈ ਅਤੇ ਸੁੱਕਣ ਤੱਕ ਇੰਤਜ਼ਾਰ ਕਰਨਾ ਹੈ ਉਸ ਤੋਂ ਬਾਅਦ ਸਾਦੇ ਪਾਣੀ ਨਾਲ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਣਾ ਹੈ।

Leave a Reply

Your email address will not be published. Required fields are marked *