ਦੀਵਾਰਾਂ ਦੀ ਫੰਕਸ਼ ਨੂੰ ਦੂਰ ਕਰਨ ਦੇ ਲਈ ਵਰਤੋਂ ਇਹ ਘਰੇਲੂ ਨੁਸਖਾ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ, ਜੋ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰ ਦਿੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਫੰਗਸ ਲੱਗ ਜਾਂਦੀ ਹੈ,ਜਿਸ ਕਾਰਨ ਉਨ੍ਹਾਂ ਦੇ ਘਰਾਂ ਦੀਆਂ ਦੀਵਾਰਾਂ ਵਧੀਆ ਦਿਖਾਈ ਨਹੀਂ ਦਿੰਦੀਆਂ। ਇਸ ਤੋਂ ਇਲਾਵਾ ਘਰ ਵਿੱਚ ਪਏ ਹੋਏ ਸਾਮਾਨ ਉੱਤੇ ਵੀ ਕਈ ਵਾਰ ਇਹ ਫੰਗਸ ਲੱਗਣ ਲੱਗਦੀ ਹੈ।ਜਿਸ ਤੋਂ ਬਾਅਦ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸੋ ਜੇਕਰ ਤੁਹਾਨੂੰ ਵੀ ਇਸ ਪਰੇਸ਼ਾਨੀ ਨਾਲ ਜੂਝਣਾ ਪੈ ਰਿਹਾ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਨੁਸਖੇ ਲੈ ਕੇ ਆਏ ਹਾਂ, ਜਿਨ੍ਹਾਂ ਦਾ ਇਸਤੇਮਾਲ ਕਰਨ

ਤੋਂ ਬਾਅਦ ਤੁਸੀਂ ਆਪਣੇ ਘਰ ਦੀਆਂ ਦੀਵਾਰਾਂ ਤੇ ਲੱਗੀ ਹੋਈ ਫੰਗਸ ਨੂੰ ਖ਼ਤਮ ਕਰ ਸਕਦੇ ਹਨ।ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਸਿਰਕਾ ਆਉਂਦਾ ਹੈ।ਜੇਕਰ ਤੁਸੀਂ ਸਿਰਕੇ ਅਤੇ ਪਾਣੀ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਦੀਵਾਰਾਂ ਉੱਤੇ ਛਿੜਕਦੇ ਹੋ।ਉਸ ਤੋਂ ਬਾਅਦ ਇਕ ਘੰਟੇ ਲਈ ਇੰਜ ਹੀ ਛੱਡ ਦਿੰਦੇ ਹੋ ਅਤੇ ਬਾਅਦ ਵਿਚ ਕੱਪੜੇ ਨਾਲ ਫੰਗਸ ਨੂੰ ਸਾਫ ਕਰਦੇ ਹੋ ਤਾਂ ਇਸ ਨਾਲ ਫੰਗਸ ਕਾਫ਼ੀ ਹੱਦ ਤਕ ਉਤਰ ਜਾਂਦੀ ਹੈ। ਕਈ ਵਾਰ ਇਸ ਪ੍ਰਕਿਰਿਆ ਨੂੰ ਦੁਹਰਾਉਣ ਦੇ ਨਾਲ ਇਹ ਸਮੱਸਿਆ ਬਿਲਕੁਲ ਖ਼ਤਮ ਹੋ ਜਾਂਦੀ ਹੈ। ਹਾਈਡ੍ਰੋਜਨ ਪੈਰਾਕਸਾਈਡ ਦਾ ਇਸਤੇਮਾਲ ਕਰਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਇਸ ਲਈ ਤੁਸੀਂ ਹਾਈਡ੍ਰੋਜਨ ਪੈਰਾਕਸਾਈਡ ਨੂੰ ਇੱਕ ਸਪਰੇਅ ਵਾਲੀ ਬੋਤਲ ਦੇ

ਵਿਚ ਪਾ ਲਓ ਅਤੇ ਉਨ੍ਹਾਂ ਥਾਵਾਂ ਤੇ ਛਿੜਕਾਅ ਕਰੋ ਜਿੱਥੇ ਤੁਹਾਨੂੰ ਲਗਦਾ ਹੈ ਕਿ ਇੱਥੇ ਫੰਗਸ ਬਹੁਤ ਜ਼ਿਆਦਾ ਹੈ।ਦੱਸ ਪੰਦਰਾਂ ਮਿੰਟ ਦੇ ਲਈ ਤੁਸੀਂ ਇੰਜ ਹੀ ਇਸ ਨੂੰ ਲੱਗਾ ਰਹਿਣ ਦਿਓ। ਉਸ ਤੋਂ ਬਾਅਦ ਤੁਸੀਂ ਕੱਪੜੇ ਦੀ ਸਹਾਇਤਾ ਦੇ ਨਾਲ ਇਸ ਨੂੰ ਸਾਫ ਕਰ ਸਕਦੇ ਹੋ। ਦੱਸ ਦਈਏ ਕਿ ਹਾਈਡਰੋਜਨ ਪੈਰਾਆਕਸਾਈਡ ਤੁਹਾਨੂੰ ਕਿਸੇ ਵੀ ਸਟੋਰ ਤੋਂ ਆਸਾਨੀ ਨਾਲ ਮਿਲ ਜਾਵੇਗੀ।ਰਸੋਈ ਵਿਚ ਇਸਤੇਮਾਲ ਕੀਤਾ ਜਾਣ ਵਾਲਾ ਬੇਕਿੰਗ ਸੋਡਾ ਦੀ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ।ਇਸ ਲਈ ਤੁਸੀਂ ਪਾਣੀ ਦੇ ਬੱਚੇ ਇਸ ਨੂੰ ਮਿਲਾ ਲਓ ਉਸ ਤੋਂ ਬਾਅਦ ਸਪਰੇਅ ਵਾਲੀ ਬੋਤਲ ਵਿੱਚ ਪਾ ਕੇ ਇਸ ਨਾਲ ਕੁਝ ਸਮੇਂ ਲਈ ਦੀਵਾਰਾਂ ਉੱਤੇ ਛਿੜਕਾਅ ਕਰੋ। ਉਸ ਤੋਂ ਬਾਅਦ ਇਨ੍ਹਾਂ ਨੂੰ ਸਾਫ ਕਰਕੇ ਤੁਹਾਨੂੰ ਕਾਫ਼ੀ ਜ਼ਿਆਦਾ ਫ਼ਰਕ ਵੇਖਣ ਨੂੰ ਮਿਲੇਗਾ।

Leave a Reply

Your email address will not be published. Required fields are marked *