ਕੇਲੇ ਦੇ ਛਿਲਕੇ ਦੇ ਫਾਇਦੇ ਜਾਣ ਕੇ ਤੁਸੀਂ ਹੋ ਜਾਵੋਗੇ ਬੇਹੱਦ ਹੈਰਾਨ

Uncategorized

ਦੋਸਤੋ ਅਸੀਂ ਅਕਸਰ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਚਿਹਰੇ ਉੱਤੇ ਕਿੱਲ ਮੁਹਾਸੇ ਛਾਈਆਂ ਵਰਗੀ ਸਮੱਸਿਆ ਹੋ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕ ਅਕਸਰ ਹੀ ਕੇਲੇ ਦਾ ਸੇਵਨ ਕਰਦੇ ਹਨ।ਪਰ ਉਸ ਦੇ ਛਿਲਕੇ ਨੂੰ ਉਤਾਰ ਕੇ ਸੁੱਟ ਦਿੰਦੇ ਹਨ।ਦੱਸ ਦਈਏ ਕਿ ਕੇਲੇ ਦੇ ਛਿਲਕੇ ਦੇ ਵਿਚ ਅਜਿਹੇ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ,ਜੋ ਸਾਡੇ ਚਿਹਰੇ ਨੂੰ ਨਿਖਾਰਨ ਦੇ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਜੇਕਰ ਤੁਹਾਡੀਆਂ ਅੱਖਾਂ ਦੇ ਆਲੇ

ਦੁਆਲੇ ਕਾਲੇ ਘੇਰੇ ਹਨ ਤਾਂ ਉਸ ਲਈ ਤੁਸੀਂ ਕੇਲੇ ਦੇ ਛਿਲਕਿਆਂ ਨਾਲ ਅੱਖਾਂ ਦੇ ਆਲੇ ਦੁਆਲੇ ਚੰਗੀ ਤਰ੍ਹਾਂ ਮਸਾਜ ਕਰੋ ਤਾਂ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।ਜੇਕਰ ਤੁਹਾਡੇ ਚਿਹਰੇ ਉੱਤੇ ਝੁਰੜੀਆਂ ਹਨ ਤਾਂ ਉਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਇੱਕ ਕੇਲੇ ਦੇ ਛਿਲਕੇ ਨੂੰ ਮਿਕਸੀ ਵਿੱਚ ਪਾ ਕੇ ਪੇਸਟ ਤਿਆਰ ਕਰ ਲਓ ਅਤੇ ਇਸ ਵਿੱਚ ਥੋੜ੍ਹਾ ਬਦਾਮ ਦਾ ਤੇਲ ਮਿਲਾਓ। ਉਸ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਚੰਗੀ ਤਰ੍ਹਾਂ ਲਗਾ ਲਓ ਪੰਦਰਾਂ ਵੀਹ ਮਿੰਟਾਂ ਤਕ ਇਸ ਨੂੰ ਇਸੇ ਤਰ੍ਹਾਂ ਲੱਗਾ ਰਹਿਣ ਦਿਓ।ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਧੋ ਲਵੋ ਇਸ ਨਾਲ ਝੁਰੜੀਆਂ ਦੀ ਸਮੱਸਿਆ ਖਤਮ ਹੋ ਜਾਂਦੀ ਹੈ।

ਜੇਕਰ ਤੁਹਾਡੇ ਚਿਹਰੇ ਉੱਤੇ ਕਿੱਲ ਮੁਹਾਸੇ ਦੀ ਸਮੱਸਿਆ ਹੈ ਤਾਂ ਉਸ ਤੋਂ ਛੁਟਕਾਰਾ ਪਾਉਣ ਲਈ ਕੇਲੇ ਦੇ ਛਿਲਕੇ ਤੋਂ ਤਿਆਰ ਕੀਤੇ ਗਏ ਪੇਸਟ ਵਿੱਚ ਇੱਕ ਚਮਚ ਸ਼ਹਿਦ ਮਿਲਾ ਲਓ ਅਤੇ ਇਸ ਨਾਲ ਆਪਣੇ ਚਿਹਰੇ ਉੱਤੇ ਮਸਾਜ ਕਰੋ।ਇਸ ਨਾਲ ਵੀ ਚਿਹਰੇ ਨੂੰ ਸਾਫ ਸੁਥਰਾ ਬਣਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *