ਮੂੰਹ ਦੇ ਦਾਗ ਧੱਬਿਆਂ ਅਤੇ ਕਿੱਲ ਮੁਹਾਂਸਿਆਂ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖਾ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਦੇ ਚਿਹਰੇ ਉੱਤੇ ਦਾਗ ਧੱਬੇ ਕਿੱਲ ਮੁਹਾਸੇ ਛਾਈਆਂ ਵਰਗੀ ਸਮੱਸਿਆ ਹੋ ਜਾਂਦੀ ਹੈ।ਇਸ ਤੋਂ ਇਲਾਵਾ ਜੇਕਰ ਕਿਸੇ ਦੇ ਚਿਹਰੇ ਉਤੇ ਚੇਚਕ ਦੀ ਸਮੱਸਿਆ ਹੋਵੇ ਤਾਂ ਉਸ ਦੇ ਦਾਗ ਵੀ ਚਿਹਰੇ ਉੱਤੇ ਰਹਿ ਜਾਂਦੇ ਹਨ ਜੋ ਦੇਖਣ ਵਿਚ ਭੱਦੇ ਲੱਗਦੇ ਹਨ।ਸੋ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ,

ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।ਨੁਸਖੇ ਨੂੰ ਤਿਆਰ ਕਰਨਾ ਬੇਹੱਦ ਆਸਾਨ ਹੈ, ਕਿਉਂਕਿ ਇਸ ਵਿੱਚ ਵਰਤੀਆਂ ਜਾਣ ਵਾਲੀਆਂ ਤੀਜਾ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਲਈ ਸਾਨੂੰ ਦੋ ਪਤਾਸਿਆਂ ਦੀ ਜ਼ਰੂਰਤ ਹੈ।ਇਨ੍ਹਾਂ ਪਤਾਸਿਆਂ ਨੂੰ ਕਟੋਰੀ ਵਿੱਚ ਪਾ ਕੇ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਤਿਆਰ ਕਰੋ।ਉਸ ਤੋਂ ਬਾਅਦ ਇਸ ਵਿੱਚ ਇੰਨਾ ਕੁ ਦੁੱਧ ਮਿਲਾਓ ਕੇ ਦੋਨੋਂ ਪਤਾਸੇ ਚੰਗੀ ਤਰ੍ਹਾਂ ਡੁੱਬ ਜਾਣ।ਉਸ ਤੋਂ ਬਾਅਦ ਇਸ ਮਿਸ਼ਰਣ ਨੂੰ ਤੁਸੀਂ ਆਪਣੇ

ਚਿਹਰੇ ਉੱਤੇ ਲਗਾ ਲੈਣਾ ਹੈ ਅਤੇ ਹਲਕੀ ਜਿਹੀ ਮਸਾਜ ਵੀ ਕਰਨੀ ਹੈ।ਬਾਅਦ ਵਿੱਚ ਜਦੋਂ ਇਹ ਸੁੱਕ ਜਾਵੇ ਉਸ ਸਮੇਂ ਸਾਦੇ ਪਾਣੀ ਨਾਲ ਤੁਸੀਂ ਇਸ ਨੂੰ ਧੋ ਲੈਣਾ ਹੈ।ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਉੱਤੇ ਪਏ ਦਾਗ ਧੱਬੇ ਆਸਾਨੀ ਨਾਲ ਦੂਰ ਹੋ ਜਾਣਗੇ।

Leave a Reply

Your email address will not be published. Required fields are marked *