Breaking News
Home / Uncategorized / ਕਰੋਨਾ ਮਾਮਲੇ ਦੇ ਵਿੱਚ ਬੈਂਸ ਵੀ ਆਏ ਅੱਗੇ , ਚੁੱਕੇ ਕਈ ਮਸਲੇ – ਦੇਖੋ ਵੀਡੀਓ

ਕਰੋਨਾ ਮਾਮਲੇ ਦੇ ਵਿੱਚ ਬੈਂਸ ਵੀ ਆਏ ਅੱਗੇ , ਚੁੱਕੇ ਕਈ ਮਸਲੇ – ਦੇਖੋ ਵੀਡੀਓ

ਲੋਕ ਇਨਸਾਫ ਪਾਰਟੀ ਦੇ ਲੀਡਰ ਸਰਦਾਰ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਨੂੰ ਕਈ ਮਾਮਲਿਆਂ ਉੱਤੇ ਘੇਰਾ ਪਾਇਆ ਅਤੇ ਸਲਾਹ ਦਿੱਤੀ । ਉਨ੍ਹਾਂ ਕਿਹਾ ਕਿ ਕਿਸਾਨ ਇਸ ਸਮੇਂ ਝੋਨੇ ਦੀ ਬਿਜਾਈ ਨੂੰ ਲੈ ਕੇ ਚਿੰਤਤ ਹਨ ਪਰ ਸਰਕਾਰਾਂ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀਆਂ ਇਸਦੇ ਸਬੰਧ ਵਿੱਚ ਉਨ੍ਹਾਂ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਲਈ ਲੇਬਰ ਦਾ ਪ੍ਰਬੰਧ ਕਰਨ ਜਾਂ ਕੋਈ ਹੋਰ ਫਸਲ ਦਾ ਪ੍ਰਬੰਧ ਕਰਕੇ ਦੇਣ ।

ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਲ ਨਾਲ ਦੇਸ਼ ਦੇ ਖੇਤੀਬਾੜੀ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ ਕਿ ਪੰਜਾਬ ਦੇ ਵਿੱਚ ਝੋਨਾ ਲਾਉਣ ਲਈ ਲੇਬਰ ਦਾ ਪ੍ਰਬੰਧ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਬਿਹਾਰ ਅਤੇ ਬੰਗਾਲ ਦੇ ਵਿੱਚ ਲੇਬਰ ਬਿਲਕੁਲ ਤਿਆਰ ਬੈਠੀ ਹੈ ਪਰ ਕੋਈ ਪ੍ਰਬੰਧ ਨਾ ਹੋਣ ਕਾਰਨ ਉਹ ਪੰਜਾਬ ਨਹੀਂ ਆ ਸਕਦੇ ।

ਬੈਂਸ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਸਰਕਾਰ ਨੂੰ ਕਹਿ ਰਹੇ ਹਨ ਕਿ ਲੇਬਰ ਨੂੰ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਪਰ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ । ਬੈਂਚ ਨੇ ਕਿਹਾ ਕਿ ਲੇਬਰ ਨੂੰ ਪੰਜਾਬ ਵਿੱਚ ਲਿਆ ਕੇ ਸਮਾਂ ਰਹਿੰਦੇ ਉਨ੍ਹਾਂ ਦੇ ਟੈਸਟ ਕੀਤੇ ਜਾਣ ਅਤੇ ਜੋ ਲੇਬਰ ਤੰਦਰੁਸਤ ਹੈ ਉਹਨੂੰ ਝੋਨਾ ਲਗਾਉਣ ਲਈ ਮਨਜ਼ੂਰੀ ਦਿੱਤੀ ਜਾਵੇ ।

ਕਰੁਣਾ ਬਾਰੇ ਸਵਾਲ ਕਰਨ ਤੇ ਬੈਂਸ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਡਾਕਟਰਾਂ ਵੱਲੋਂ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਵਧੀਆ ਸਾਮਾਨ ਨਹੀਂ ਮਿਲ ਰਿਹਾ ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਇਸ ਦਾ ਵੀ ਪਰਦਾਫਾਸ਼ ਕਰਨਗੇ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਜ਼ੂਰ ਸਾਹਿਬ ਵਾਲੇ ਯਾਤਰੀਆਂ ਤੋਂ ਬਾਅਦ ਡਾਕਟਰਾਂ ਦੀ ਵੀ ਵਾਰੀ ਹੈ ਇਸ ਲਈ ਉਹ ਵੀ ਟੈਸਟ ਲਈ ਤਿਆਰ ਹੀ ਰਹਿਣ ।

ਬੈਂਚ ਨੇ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਟੈਸਟ ਦੇ ਵਿੱਚ ਕੋਈ ਘਪਲਾ ਚੱਲ ਰਿਹਾ ਹੈ ਤਾਂ ਹੀ ਸਾਡੇ ਕੋਲ ਆਓ ਅਸੀਂ ਆਪਣੇ ਖ਼ਰਚੇ ਉੱਤੇ ਤੁਹਾਡਾ ਪ੍ਰਾਈਵੇਟ ਟੈਸਟ ਕਰਾਵਾਂਗੇ ਅਤੇ ਇਹ ਪਰਦਾਫਾਸ਼ ਕਰਾਂਗੇ

ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ

About admin

Check Also

ਹੁਣੇ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਆਈ ਇੱਕ ਵੱਡੀ ਖ਼ਬਰ ਲੋਕਾਂ ਨੇ ਲਿਆ ਸੁੱਖ ਦਾ ਸਾਹ ਦੇਖੋ ਪੂਰੀ ਖਬਰ

ਆਈ-ਤਾਜਾ-ਵੱਡੀ-ਖਬਰ ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਕੇਸਾਂ ਤੇ ਹੁਣ ਥੋੜ੍ਹੀ ਰੋਕ ਲੱ-ਗੀ ਹੈ। ਅੱਜ 3 ਨਵੇਂ …

Leave a Reply

Your email address will not be published. Required fields are marked *